ਡਾਕੂਮੈਂਟਰੀ ਫਿਲਮ 'ਰੰਗੇ ਹੱਥੀ' ਦਾ ਉਦਘਾਟਨ.
ਲੁਧਿਆਣਾ (ਇੰਦਰoਜੀਤ) - ਪੰਜਾਬ ਦੀ ਸੱਭਿਆਚਾਰਕ ਸਮਾਜ ਸੇਵਕਾ, ਬਾਲ ਸਹਿਤ ਲੇਖਕਾ ਵੱਲੋਂ ਇਲਾਕੇ ਦੇ ਐਮ. ਐਲ. ਏ ਚੌਧਰੀ ਮਦਨ ਲਾਲ ਜੀ ਬੱਗਾ ਤੇ ਵਾਰਡ ਨੰਬਰ 94 ਦੇ ਕੌਂਸਲਰ ਅਮਨ ਬੱਗਾ ਖੁਰਾਣਾ ਦੇ ਸਹਿਯੋਗ ਨਾਲ ਇੱਕ ਡਾਕੂਮੈਂਟਰੀ ਫਿਲਮ ਦੀ ਸ਼ੁਰੂਆਤ ਕੀਤੀ ਗਈ ਜੋ ਰਿਸ਼ਵਤ ਖੋਰੀ ਦੇ ਵਿਸ਼ੇ ਤੇ ਅਧਾਰਤ ਹੈ । ਇਸ ਫਿਲਮ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਯੁਵਾ ਨੇਤਾ ਅਮਨ ਬੱਗਾ ਖੁਰਾਣਾ ਵੱਲੋਂ ਰਿਬਨ ਕੱਟ ਕੇ ਤੇ ਨਾਰੀਅਲ ਤੋੜ ਕੇ ਕੀਤਾ ਗਿਆ । ਉਹਨਾਂ ਨੇ ਕੰਵਲ ਵਾਲੀਆ ਅਤੇ ਡਾਕਟਰ ਕੋਟਨਿਸ ਆਕਯੂਪੰਕਚਰ ਹਸਪਤਾਲ ਸਲੇਮ ਟਾਬਰੀ ਦੇ ਮੁਖੀ ਡਾਕਟਰ ਇੰਦਰਜੀਤ ਸਿੰਘ ਢੀਂਗਰਾ ਬਾਰੇ ਉਹਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਾਜ ਵਿੱਚ ਵੱਧ ਰਹੀਆਂ ਰਿਸ਼ਵਤ ਖੋਰੀ, ਨਸ਼ਾ ਖੋਰੀ ਅਤੇ ਭਰਿਸ਼ਟਾਚਾਰ ਵਰਗੀਆਂ ਕੁਰੀਤੀਆਂ ਨੂੰ ਰੋਕਣ ਲਈ ਸਮੇਂ ਸਮੇਂ ਤੇ ਅਨੇਕਾਂ ਪ੍ਰਕਾਰ ਦੇ ਉਪਰਾਲੇ ਕਰਦੇ ਹਨ ਜੋ ਸ਼ਲਾਘਾ ਯੋਗ ਕਦਮ ਹਨ । ਇਸ ਫਿਲਮ ਵਿੱਚ ਇਹ ਦਰਸਾਇਆ ਗਿਆ ਹੈ ਕਿ ਰਿਸ਼ਵਤ ਲੈਣ ਵਿੱਚ ਸਿਰਫ ਆਦਮੀ ਹੀ ਨਹੀਂ ਸਗੋਂ �"ਰਤਾਂ ਵੀ ਮੋਢੀ ਹਨ ਇਸ ਵਿੱਚ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਰਿਸ਼ਵਤ ਲੈਣਾ ਅਤੇ ਦੇਣਾ ਕਾਨੂੰਨੀ ਜੁਰਮ ਹੈ । ਅਮਨ ਜੀ ਨੇ ਇਸ ਫਿਲਮ ਵਿੱਚ ਕੰਮ ਕਰ ਰਹੇ ਕਲਾਕਾਰਾਂ ਫਿਲਮ ਦੀ ਲੇਖਕਾ ਕੰਵਲ ਵਾਲੀਆ, ਨਿਰਮਾਤਾ ਦਰਸ਼ਨ ਵਾਲੀਆ, ਡਾ. ਇੰਦਰਜੀਤ ਸਿੰਘ ਢੀਂਗਰਾ, ਅਜੈ ਕਪੂਰ, ਜਸਬੀਰ ਸਿੰਘ, ਡਾ. ਰਘਬੀਰ ਸਿੰਘ, ਰਿਤਿਕਾ, ਗਜ਼ਲ ਵਾਲੀਆ, ਪ੍ਰਿਯਾਂਸ਼ੂ, ਨਿਰਦੇਸ਼ਕ ਰਕੇਸ਼ ਕੁਮਾਰ ਸ਼ਰਮਾ ਅਤੇ ਅਮਰੀਕ ਸਿੰਘ (ਮੰਨਾ) ਕੈਮਰਾਮੈਨ ਨੂੰ ਵਧਾਈ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਅੱਗੇ ਤੋਂ ਵੀ ਸਮਾਜਿਕ ਬੁਰਾਈਆਂ ਵਿਰੁੱਧ ਫਿਲਮਾਂ ਬਣਾਉਣ ਲਈ ਪ੍ਰੇਰਤ ਕੀਤਾ ।
