ਡੀ.ਸੀ.ਐਮ. ਯੈਸ ਸਕੂਲ ਵਿੱਚ ਧੂਮਧਾਮ ਨਾਲ ਆਯੋਜਿਤ ਹੋਇਆ ਲੁਧਿਆਣਾ ਦਾ ਪਹਿਲਾ ਡਾਈਨੋਮਾਈਟ ਕਾਰਨੀਵਲ.

 

ਲੁਧਿਆਣਾ, 22 ਮਾਰਚ  (ਤਮੰਨਾ ਬੇਦੀ) — ਇਮਤਿਹਾਨਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਤਾਜ਼ਗੀ ਅਤੇ ਮਨੋਰੰਜਨ ਦੇਣ ਲਈ ਡੀ.ਸੀ.ਐਮ. ਯੰਗ ਐਂਟਰਪਰੈਨਿਓਰ ਸਕੂਲ (ਯੈਸ) ਵੱਲੋਂ ਸ਼ਹਿਰ ਦਾ ਪਹਿਲਾ ਅਤੇ ਆਪਣੀ ਕਿਸਮ ਦਾ ਵਿਲੱਖਣ ਡਾਈਨੋਮਾਈਟ ਕਾਰਨੀਵਲ ਕਰਵਾਇਆ ਗਿਆ। ਇਸ ਵਿੱਚ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।


ਸਕੂਲ ਦੀ ਪ੍ਰਿੰਸੀਪਲ ਮੀਨੂ ਚੋਪੜਾ ਨੇ ਦੱਸਿਆ ਕਿ ਦਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਕਾਰਨੀਵਲ ਵਿੱਚ ਰੋਮਾਂਚ, ਸਿੱਖਿਆ ਅਤੇ ਮਨੋਰੰਜਨ ਦਾ ਬੇਮਿਸਾਲ ਮੇਲ ਦੇਖਣ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਕਾਰਨੀਵਲ ਵਿੱਚ ਬੱਚਿਆਂ ਲਈ ਕਈ ਕਿਸਮ ਦੀਆਂ ਮਜ਼ੇਦਾਰ ਗੇਮਾਂ, ਫੈਂਸੀ ਡ੍ਰੈੱਸ ਮੁਕਾਬਲਾ, ਬਿਹਤਰੀਨ ਖਾਣ-ਪੀਣ ਦੇ ਸਟਾਲ, ਟੈਟੂ ਕਾਰਨਰ ਅਤੇ ਮਾਂ-ਬੱਚਾ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ। ਪਰ ਇਸ ਕਾਰਨੀਵਲ ਦਾ ਸਭ ਤੋਂ ਵੱਡਾ ਆਕਰਸ਼ਣ ਸੀ ਡਾਈਨਾਸੋਰ ਅਤੇ ਚਿੰਪੈਂਜ਼ੀ ਫਨ ਜ਼ੋਨ, ਜਿੱਥੇ ਬੱਚਿਆਂ ਨੇ ਲਾਈਫ-ਸਾਈਜ਼ ਡਾਈਨਾਸੋਰ ਦੇ ਮਾਡਲਾਂ ਨਾਲ ਖੂਬ ਆਨੰਦ ਮਾਣਿਆ।


ਬੱਚਿਆਂ ਨੇ ਗੇਮਿੰਗ ਜ਼ੋਨ ਵਿੱਚ 'ਫੀਡ ਦ ਟਾਈਗਰ', 'ਰਿੰਗ ਦ ਗਿਫਟ', 'ਹਿੱਟ ਦ ਟਾਈਗਰ' ਅਤੇ 'ਡਰਾਪ ਦ ਪੈਨੀ' ਵਰਗੀਆਂ ਇੰਟਰਐਕਟਿਵ ਗੇਮਾਂ ਨੂੰ ਵੱਡੇ ਉਤਸ਼ਾਹ ਨਾਲ ਖੇਡਿਆ। ਨਾਲ ਹੀ ਉਨ੍ਹਾਂ ਨੇ ਏ.ਆਈ. ਅਤੇ ਵੀ.ਆਰ. ਗੇਮਿੰਗ ਦਾ ਵੀ ਲੁੱਤਫ਼ ਉਠਾਇਆ।


ਕਾਰਨੀਵਲ ਦੌਰਾਨ ਵੱਖ-ਵੱਖ ਕੈਟੇਗਰੀਜ਼ ਵਿੱਚ ਮਾਂ ਤੇ ਬੱਚਿਆਂ ਲਈ ਇੱਕ ਫੈਸ਼ਨ ਸ਼ੋਅ ਕਰਵਾਇਆ ਗਿਆ। ਇਨ੍ਹਾਂ ਤੋਂ ਇਲਾਵਾ ਇਕ ਤੋਂ ਚਾਰ ਸਾਲ ਦੇ ਬੱਚਿਆਂ ਲਈ "ਹੈਲਦੀ ਬੇਬੀ ਸ਼ੋਅ" ਦਾ ਆਯੋਜਨ ਵੀ ਕੀਤਾ ਗਿਆ। ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਟਾਰਟਅਪ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਵਿੱਚ ਨੌਜਵਾਨ ਉਦਯੋਗਪਤੀਆਂ ਅਤੇ ਘਰੇਲੂ ਮਹਿਲਾ ਉਦਯੋਗਪਤੀਆਂ ਨੇ ਆਪਣੀ ਕਲਾ ਅਤੇ ਨਵ-ਨਵੀਆਂ ਸੋਚਾਂ ਦਾ ਪ੍ਰਦਰਸ਼ਨ ਕੀਤਾ।


ਇਸ ਮੌਕੇ ਸਕੋਲਾਸਟਿਕ ਬੁੱਕ ਫੇਅਰ ਦਾ ਵੀ ਆਯੋਜਨ ਕੀਤਾ ਗਿਆ, ਜਿਸ ਨਾਲ ਬੱਚਿਆਂ ਨੂੰ ਪੜ੍ਹਨ ਦੀ ਆਦਤ ਪੈਣ ਲਈ ਪ੍ਰੇਰਿਤ ਕੀਤਾ ਗਿਆ।


ਆਏ ਹੋਏ ਸਾਰੇ ਮਹਿਮਾਨਾਂ ਨੇ ਇਸ ਕਾਰਨੀਵਲ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਕਿਸਮ ਦੇ ਕਾਰਨੀਵਲ ਸਮੇਂ-ਸਮੇਂ ਤੇ ਕਰਵਾਏ ਜਾਂਦੇ ਰਹਿਣੇ ਚਾਹੀਦੇ ਹਨ।


ਲੁਧਿਆਣਾ ਵਿੱਚ ਹੋਏ ਡਾਈਨੋਮਾਈਟ ਕਾਰਨੀਵਲ ਨੂੰ ਸ਼ਾਨਦਾਰ ਰਿਸਪਾਂਸ ਅਤੇ ਜੋਸ਼ ਭਰਪੂਰ ਭਾਗੀਦਾਰੀ ਮਿਲੀ, ਜਿਸ ਕਾਰਨ ਇਹ ਸਮਾਗਮ ਬੇਹੱਦ ਸਫਲ ਰਿਹਾ ਅਤੇ ਸਾਰੇ ਪਰਿਵਾਰਾਂ ਲਈ ਯਾਦਗਾਰ ਪਲ ਛੱਡ ਗਿਆ।