ਪੰਜਾਬ ਸਰਕਾਰ ਦਾ ਚੌਥਾ ਬਜਟ ਪੇਸ਼, ਕੋਈ ਨਵਾਂ ਟੈਕਸ ਨਹੀਂ.

 

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ 2.36 ਲੱਖ ਕਰੋੜ ਦਾ ਬਜਟ ਪੇਸ਼


 

 ਚੰਡੀਗੜ੍ਹ :  ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 2 ਲੱਖ 36 ਹਜਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਵਿੱਤ ਵਰ੍ਹੇ 2025-26 ਲਈ ਪੇਸ਼ ਇਸ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਹੈਲਥ ਦੇ ਖੇਤਰ ਵਿਚ ਸਰਕਾਰ ਨੇ ਇਸ ਬਜਟ ਰਾਹੀਂ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤਕ ਦੀ ਡਾਕਟਰੀ ਸਹੂਲਤ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। 

ਸਿੱਖਿਆ ਉਪਰ ਵੀ ਇਸ ਬਜਟ ਵਿੱਚ ਕੁੱਲ ਬਜਟ ਦੀ 11% ਫੀਸਦੀ ਰਾਸ਼ੀ ਦਾ ਪ੍ਰਾਵਧਾਨ ਰੱਖਿਆ ਗਿਆ ਹੈ।

ਖੇਤੀਬਾੜੀ ਖੇਤਰ 'ਚ ਬਿਜਲੀ 'ਤੇ ਸਬਸਿਡੀ ਦਿੱਤੀ ਜਾਵੇਗੀ।

ਸੜਕਾਂ ਦੇ ਨਿਰਮਾਣ ਲਈ 5.983 ਕਰੋੜ ਦਾ ਬਜਟ ਹੈ।

ਲੁਧਿਆਣਾ ਅਤੇ ਅੰਮ੍ਰਿਤਸਰ ਲਈ 300 ਕਰੋੜ ਨਿਰਧਾਰਿਤ ਕੀਤੇ ਗਏ ਹਨ। ਸਟਰੀਟ ਲਾਈਟਸ ਯੋਜਨਾ ਲਈ 115 ਕਰੋੜ ਦਾ ਬਜਟ ਹੈ।

347 ਈ-ਬੱਸਾਂ ਖਰੀਦੀਆਂ ਜਾਣਗੀਆਂ ।