ਸੰਤ ਸੀਚੇਵਾਲ ਪ੍ਰੋ. ਗੁਰਭਜਨ ਗਿੱਲ ਦਾ ਹਾਲ-ਚਾਲ ਜਾਨਣ ਡੀਐਮਸੀ ਹਸਪਤਾਲ ਪਹੁੰਚੇ.
ਲੁਧਿਆਣਾ (ਵਾਸੂ ਜੇਤਲੀ) - ਅੱਜ ਮੈਂਬਰ ਰਾਜ ਸਭਾ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ਵ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਮਿਲਣ ਦਯਾਨੰਦ ਹਸਪਤਾਲ ਲੁਧਿਆਣਾ ਆਏ। ਪ੍ਰੋ. ਗਿੱਲ ਗੋਡਿਆਂ ਦੀ ਸਰਜਰੀ ਕਾਰਨ ਇੱਥੇ ਦਾਖ਼ਲ ਹਨ। ਇਸ ਮੌਕੇ ਸੰਤ ਸੀਚੇਵਾਲ ਨੇ ਪ੍ਰੋ. ਗਿੱਲ ਦੀ ਸਰਜਰੀ ਕਰਨ ਵਾਲੇ ਡਾ. ਅਨੁਭਵ ਸ਼ਰਮਾ ਨਾਲ ਵਿਚਾਰ ਚਰਚਾ ਕੀਤੀ। ਪ੍ਰੋ. ਗਿੱਲ ਦੇ ਮਿੱਤਰ ਅਰੁਣ ਸ਼ਰਮਾ, ਉਨ੍ਹਾਂ ਦੇ ਵਿਦਿਆਰਥੀ ਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੇਤੀ ਇੰਜਨੀਅਰ ਡਾ. ਹ.ਸ. ਸਿੱਧੂ(ਪੀ ਏ ਯੂ), ਸ: ਜਗਦੀਸ਼ ਪਾਲ ਸਿੰਘ ਗਰੇਵਾਲ ਸਾਬਕਾ ਸਰਪੰਚ ਪਿੰਡ ਦਾਦ (ਲੁਧਿਆਣਾ) ਤੇ ਪੱਤਰਕਾਰ ਪਾਲ ਸਿੰਘ ਨੌਲੀ (ਜਲੰਧਰ) ਇਸ ਮੌਕੇ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ। ਪ੍ਰੋ. ਗੁਰਭਜਨ ਗਿੱਲ ਜੀ ਦੇ ਜੀਵਨ ਸਾਥਣ ਜਸਵਿੰਦਰ ਕੌਰ ਜੀ ਤੇ ਪੁੱਤਰ ਸ: ਪੁਨੀਤਪਲ ਸਿੰਘ ਗਿੱਲ (ਜ਼ਿਲ੍ਹਾ ਲੋਕ ਸੰਪਰਕ ਅਫਸਰ) ਨੇ ਬਾਬਾ ਜੀ ਵੱਲੋਂ ਖ਼ਬਰ ਸਾਰ ਲੈਣ ਲਈ ਧੰਨਵਾਦ ਕੀਤਾ।
