ਐਮਪੀ ਅਰੋੜਾ ਨੇ ਟਿਊਸ਼ਨ ਮਾਰਕੀਟ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਕੀਤਾ ਨਿਪਟਾਰਾ.
ਲੁਧਿਆਣਾ, 4 ਅਪ੍ਰੈਲ, 2025: ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਮਾਡਲ ਟਾਊਨ ਸਥਿਤ ਟਿਊਸ਼ਨ ਮਾਰਕੀਟ ਵਿਖੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਜਾਣਨ ਲਈ ਮੀਟਿੰਗ ਕੀਤੀ। ਉਨ੍ਹਾਂ ਨੇ ਨਾ ਸਿਰਫ਼ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ, ਸਗੋਂ ਉਨ੍ਹਾਂ ਦਾ ਮੌਕੇ 'ਤੇ ਹੀ ਨਿਪਟਾਰਾ ਵੀ ਕੀਤਾ।
ਸਾਰਿਆਂ ਦੀ ਗੱਲ ਸੁਣਨ ਤੋਂ ਬਾਅਦ ਅਰੋੜਾ ਨੇ ਕਿਹਾ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਨੇੜਲੇ ਖੇਤਰ ਵਿੱਚ ਪਾਰਕਿੰਗ ਥਾਂ ਮੁੱਹਈਆ ਕਰਵਾਉਣ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਅਧਿਐਨ ਕਰਨ ਲਈ ਕਹਿਣਗੇ।
ਲੋਕਾਂ ਵੱਲੋਂ ਟਿਊਸ਼ਨ ਮਾਰਕਿਟ ਵਿੱਚ ਪਾਰਕਿੰਗ ਮੁਫ਼ਤ ਕਰਨ ਦੀ ਮੰਗ ਉਠਾਈ ਗਈ, ਅਰੋੜਾ ਨੇ ਕਿਹਾ ਕਿ ਅਜਿਹਾ ਸੰਭਵ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਪਾਰਕਿੰਗ ਦੀ ਸਮੱਸਿਆ ਹੋਰ ਵਧ ਜਾਵੇਗੀ ਕਿਉਂਕਿ ਜੇਕਰ ਇਹ ਪਾਰਕਿੰਗ ਫ੍ਰੀ ਕੀਤੀ ਜਾਂਦੀ ਹੈ ਤਾਂ ਬਾਹਰੀ ਲੋਕ ਇਸ ਦੀ ਵਰਤੋਂ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਪਾਰਕਿੰਗ ਲਈ ਨਵੇਂ ਟੈਂਡਰ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਉਹ ਇਹ ਯਕੀਨੀ ਬਣਾਉਣਗੇ ਕਿ ਪਾਰਕਿੰਗ ਦੇ ਖਰਚੇ ਨਾਮਾਤਰ ਹੋਣੇ ਚਾਹੀਦੇ ਹਨ ਕਿਉਂਕਿ ਜ਼ਿਆਦਾਤਰ ਵਿਦਿਆਰਥੀ ਇਸ ਪਾਰਕਿੰਗ ਥਾਂ ਦੀ ਵਰਤੋਂ ਕਰਦੇ ਹਨ।
ਨੇੜਲੇ ਖੇਤਰ ਵਿੱਚ ਵਾਸ਼ਰੂਮ ਬਣਾਉਣ ਦੀ ਮੰਗ ਦੇ ਸਬੰਧ ਵਿੱਚ ਅਰੋੜਾ ਨੇ ਕਿਹਾ ਕਿ ਇਸ ਮੰਗ 'ਤੇ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਵਾਸ਼ਰੂਮ ਦਾ ਨਿਰਮਾਣ ਹੋ ਜਾਵੇਗਾ।
ਇੱਕ ਹੋਰ ਮੰਗ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਪਰਾਧ ਦੀਆਂ ਘਟਨਾਵਾਂ ਨੂੰ ਰੋਕਣ ਲਈ ਹੋਰ ਸੀਸੀਟੀਵੀ ਕੈਮਰੇ ਅਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਕੀਰਤ ਟੀਨਾ (ਨਗਰ ਕੌਂਸਲਰ), ਨਿੱਕੀ ਕੋਹਲੀ ਅਤੇ ਮਨੀਸ਼ ਨੇ ਵੀ ਸੰਬੋਧਨ ਕੀਤਾ।
