ਮਾਮਲਾ ਸਰਕਾਰੀ ਬਲੱਡ ਬੈਕਾਂ 'ਚ ਬਲੱਡ ਮਹਿੰਗਾ ਹੋਣ ਦਾ .
ਪੰਜਾਬ ਸਰਕਾਰ ਬਲੱਡ ਮਹਿੰਗਾ ਕਰਨ ਦੀ ਬਜਾਏ ਲੋੜਵੰਦ ਮਰੀਜ਼ਾਂ ਦੀ ਹਮਦਰਦ ਬਣੇ- ਜੱਥੇ:ਨਿਮਾਣਾ
ਬਲੱਡ ਦੀ ਪ੍ਰੋਸੈਸਿੰਗ ਫੀਸ ਵਿਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ
ਲੁਧਿਆਣਾ , 7 ਅਪ੍ਰੈਲ (ਰਾਕੇਸ਼ ਅਰੋੜਾ) ਪੰਜਾਬ ਦੇ ਲੋਕਾਂ ਵਲੋਂ ਲੋੜਵੰਦ ਮਰੀਜ਼ਾਂ ਦੀਆਂ ਜ਼ਿੰਦਗੀਆ ਬਚਾਉਣ ਲਈ ਸ਼ਰਧਾ ਭਾਵਨਾ ਨਾਲ ਕੀਤਾ ਜਾਂਦਾ ਖੂਨਦਾਨ ਦੀ ਜਾਂਚ (ਟੈਸਟ) ਫੀਸ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਮਰੀਜ਼ਾਂ ਲਈ ਸਰਕਾਰੀ ਹਸਪਤਾਲਾਂ ਵਿਚੋਂ ਪੈਕੇਟ ਬਲੱਡ ਰੈਡ ਸੈਲ ਪਹਿਲਾਂ ਲੈਣ ਦੀ ਫੀਸ 300 ਤੋਂ ਵਾਧਾ ਕਰਕੇ 1100, ਹੋਲ ਬਲੱਡ 1000 ਤੋਂ ਵਾਧਾ ਕਰਕੇ 1100 ਅਤੇ ਫਰੈਸ਼ ਫਿਰੋਜ਼ਨ ਪਲਾਜ਼ਮਾ( ਐਫ.ਐਫ.ਪੀ) 50 ਰੁਪਏ ਤੋਂ ਵਧਾ ਕੇ 300, ਰੈਡ ਬਲੱਡ ਪਲੇਟਲੇਟ (ਆਰ.ਡੀ.ਪੀ) 50 ਰੁਪਏ ਤੋਂ ਵਧਾ ਕੇ 300 ਰੁਪਏ ਕਰ ਕੇ ਪੰਜਾਬ ਸਰਕਾਰ ਨੇ ਖੂਨ ਦੀ ਜਾਂਚ ਫੀਸ ਵਿਚ ਬਹੁਤ ਜਿਆਦਾ ਵਾਧਾ ਕਰਕੇ ਗਰੀਬ ਅਤੇ ਆਮ ਆਦਮੀ ਨਾਲ ਧਕਾ ਕੀਤਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕੀਤਾ।
ਜੱਥੇਦਾਰ ਨਿਮਾਣਾ ਨੇ ਦੱਸਿਆ ਕਿ 2019 ਦੀ ਪੰਜਾਬ ਸਰਕਾਰ ਨੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਲਈ ਖੂਨ ਦੀ ਜਾਂਚ ਦੀ (ਟੈਸਟਿੰਗ) ਫੀਸ ਮੁਫਤ ਕਰਨ ਦਾ ਇਤਿਹਾਸਕ ਫੈਸਲਾ ਲਿਆ। ਜੱਥੇਦਾਰ ਨਿਮਾਣਾ ਨੇ ਮੋਜੂਦਾ ਪੰਜਾਬ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ਦੇ ਮਰੀਜ਼ਾਂ ਲਈ ਖੂਨ ਦੀ ਜਾਂਚ (ਟੈਸਟਿੰਗ) ਫੀਸ ਨੂੰ ਮੁਫਤ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ। ਅਤੇ ਜੱਥੇਦਾਰ ਨਿਮਾਣਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਬਲੱਡ ਦੀ ਪ੍ਰੋਸੈਸਿੰਗ ਫੀਸ ਵਿਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦੀ ਖੂਨ ਦੀ ਜਾਂਚ (ਟੈਸਟਿੰਗ) ਫੀਸ ਪੰਜਾਬ ਦੇ ਲੋਕਾਂ (ਮਰੀਜ਼ਾਂ) ਲਈ ਸਰਕਾਰ ਨੂੰ ਮੁਫਤ ਕਰਨੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਪ੍ਰਾਈਵੇਟ ਹਸਪਤਾਲਾਂ ਨੂੰ ਖੂਨ ਦੀ ਜਾਂਚ (ਟੈਸਟਿੰਗ) ਫੀਸ ਦਾ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਇਸ ਇਤਿਹਾਸਕ ਫੈਸਲੇ ਨਾਲ ਹਸਪਤਾਲਾਂ ਬਲੱਡ ਬੈਂਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਖੂਨ ਵੇਚਣ ਦੇ ਇਲਜ਼ਾਮ ਲਗਣੇ ਬੰਦ ਹੋ ਜਾਣਗੇ।
