ਟਰੰਪ ਦੁਆਰਾ ਭਾਰਤੀ ਵਸਤੂਆਂ ਉਪਰ ਲਾਏ ਟੈਰਿਫ ਤੇ ਮੋਦੀ ਸਰਕਾਰ ਦੀ ਚੁੱਪੀ ਕਿਸਾਨੀ ਨੂੰ ਤਬਾਹ ਕਰੇਗੀ : ਲੱਖੋਵਾਲ, ਮੇਹਲੋਂ.
ਪੰਜਾਬ ਸਰਕਾਰ ਕਣਕ ਦੇ ਖਰੀਦ ਪ੍ਰਬੰਧ ਜਲਦ ਤੋਂ ਜਲਦ ਮੁਕੰਮਲ ਕਰੇ
ਲੁਧਿਆਣਾ (ਇੰਦਰਜੀਤ) - ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨੇਵਾਰ ਮੀਟਿੰਗ ਯੂਨੀਅਨ ਦੇ ਬਾਬਾ ਬੋਹੜ ਸ: ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਯੂਨੀਅਨ ਦੇ ਐਗਜੈਕਟਿਵ ਮੈਂਬਰ ਤੇ ਜਿਲ੍ਹਾ ਪ੍ਰਧਾਨ ਸ਼ਾਮਿਲ ਹੋਏ। ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਸ.ਅਵਤਾਰ ਸਿੰਘ ਮੇਹਲੋਂ ਸਰਪਰਸਤ ਪੰਜਾਬ ਨੇ ਕਿਹਾ ਕਿ ਟਰੰਪ ਵੱਲੋਂ ਭਾਰਤ ਦੀਆਂ ਵਸਤਾਂ ਤੇ ਦੋ ਤਰਫਾ ਟੈਰਿਫ ਲਗਾਇਆ ਗਿਆ ਜਿਸ ਨਾਲ ਸੂਬੇ ਦੇ ਦਰਾਮਦਕਾਰਾਂ ਦੇ ਨਾਲ ਨਾਲ ਕਿਸਾਨੀ ਨੂੰ ਵੀ ਬਰਬਾਦ ਕਰਕੇ ਰੱਖ ਦੇਵੇਗਾ ਕਿਉਂਕਿ ਭਾਰਤ ਦੀ ਕੁਲ ਬਾਸਮਤੀ ਉਤਪਾਦਨ ਵਿੱਚ 40% ਤੋਂ ਵੱਧ ਦਾ ਯੋਗਦਾਨ ਪੰਜਾਬ ਪਾਉਂਦਾ ਹੈ ਕਿਸਾਨ ਤਾਂ ਪਹਿਲਾਂ ਹੀ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ 26% ਟੈਰਿਫ ਦਾ ਸਾਰਾ ਯੂਰੋਪ ਕਨੇਡਾ ਅਤੇ ਹੋਰ ਦੇਸ਼ ਸਖਤ ਵਿਰੋਧ ਕਰ ਰਹੇ ਹਨ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਭਾਰਤੀ ਵਿਰੋਧੀ ਕਾਰਵਾਈ ਦਾ ਕੋਈ ਨੋਟਿਸ ਨਹੀਂ ਲਿਆ ਗਿਆ ਵਾਕਫ ਸੋਧ ਬਿੱਲ ਦੋਵਾਂ ਸਦਨਾਂ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ ਪਾਸ ਕਰ ਦਿੱਤਾ ਗਿਆ ਇਸ ਬਿੱਲ ਰਾਹੀਂ ਮੋਦੀ ਸਰਕਾਰ ਵਾਕਫ ਬੋਰਡ ਦੀਆਂ ਜਮੀਨਾਂ ਹਥਿਆ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀਆਂ ਹਨ ਸਰਕਾਰ ਦੇ ਇਹੋ ਜਹੇ ਕਾਨੂੰਨ ਘੱਟ ਗਿਣਤੀਆਂ ਦੇ ਹੱਕ ਕੁਚਲਣ ਵਾਲੇ ਹਨ ਵਾਕਫ ਬੋਰਡ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਜਮੀਨਾਂ ਵੱਲ੍ਹ ਵੀ ਸਰਕਾਰ ਦੀ ਨਜ਼ਰ ਹੈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਪਾਲਮਾਜ਼ਰਾ ਤੇ ਸਿਮਰਨਜੀਤ ਸਿੰਘ ਘੁੱਦੂਵਾਲਾ ਨੇ ਕਿਹਾ ਕਿ ਪੰਜਾਬ ਅੰਦਰ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਦੇਖਣ ਵਿੱਚ ਆ ਰਿਹਾ ਹੈ ਕਿ ਕਈ ਮੰਡੀਆਂ ਅੰਦਰ ਖਰੀਦ ਦੇ ਪ੍ਰਬੰਧ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਕਣਕ ਦੀ ਫਸਲ ਮੰਡੀਆਂ ਵਿੱਚ ਆਉਣੀ ਲੱਗ ਪਈ ਹੈ ਪਰ ਕਈ ਮੰਡੀਆਂ ਵਿੱਚ ਨਾਂ ਤਾਂ ਅਜੇ ਖਰੀਦ ਸ਼ੁਰੂ ਹੋਈ ਹੈ ਕੁਝ ਮੰਡੀਆਂ ਵਿੱਚ ਸਫਾਈ ਤੇ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਦੇ ਪ੍ਰਬੰਧ ਵੀ ਅਧੂਰੇ ਹਨ ਸਰਕਾਰ ਜਲਦ ਤੋਂ ਜਲਦ ਇਸ ਵੱਲ੍ਹ ਧਿਆਨ ਦੇਕੇ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰੇ ਤੇ ਇਹ ਯਕੀਨੀ ਬਣਾਵੇ ਕੇ ਕਣਕ ਦਾ ਦਾਣਾ-ਦਾਣਾ ਸਰਕਾਰੀ ਖਰੀਦ ਏਜੰਸੀਆਂ ਰਾਹੀਂ ਖਰੀਦਿਆ ਜਾਵੇ ਤੇ ਖਰੀਦੀ ਫਸਲ ਦੇ ਪੈਸੇ 24 ਘੰਟਿਆਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਅਤੇ ਪੰਜਾਬ ਸਰਕਾਰ ਆਪਣੇ ਵੱਲੋਂ 500ਰੁ: ਪ੍ਰਤੀ ਕੁਇੰਟਲ ਕਣਕ ਉੱਪਰ ਕਿਸਾਨਾਂ ਨੂੰ ਬੋਨਸ ਦਾ ਐਲਾਨ ਕਰੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਸ਼ੋਤਮ ਸਿੰਘ ਗਿੱਲ ਤੇ ਹਰਮਿੰਦਰ ਸਿੰਘ ਖਹਿਰਾ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਕੇਂਦਰ ਸਰਕਾਰ ਨੇ ਖਾਦ 12-32-16 ਦੀ ਕੀਮਤ ਵਿੱਚ ਵਾਧਾ ਕੀਤਾ ਹੈ ਜਿਸ ਨਾਲ ਕਿਸਾਨਾਂ ਤੇ ਆਰਥਿਕ ਬੋਝ ਹੋਰ ਜਿਆਦਾ ਵੱਧੇਗਾ ਕਿਸਾਨੀ ਤਾਂ ਪਹਿਲਾਂ ਹੀ ਘਾਟੇ ਵੱਲ ਜਾ ਰਹੀ ਹੈ ਲਾਗਤ ਖਰਚੇ ਹਰ ਸਾਲ ਵੱਧ ਰਹੇ ਹਨ ਪਰ ਸਰਕਾਰਾਂ ਫਸਲਾਂ ਦੇ ਸਹੀ ਮੁੱਲ ਕਿਸਾਨਾਂ ਨੂੰ ਨਹੀਂ ਦੇ ਰਹੀਆਂ ਸਾਡੀ ਮੰਗ ਹੈ ਕਿ ਕੇਂਦਰ ਸਰਕਾਰ ਖਾਦਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਵੇ ਅਤੇ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਦੀ ਤਰੀਕ 1 ਜੂਨ ਤੋਂ ਕਰਨ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਅਜੇ ਤੱਕ ਜੋਨਾਂ ਦੀ ਵੰਡ ਸਰਕਾਰ ਨੇ ਨਹੀਂ ਕੀਤੀ ਸਰਕਾਰ ਜਲਦ ਜੋਨ ਬਣਾ ਕੇ ਤਰੀਕਾਂ ਦਾ ਐਲਾਨ ਕਰੇ ਤਾਂ ਜੋ ਕਿਸਾਨ ਉਸ ਹਿਸਾਬ ਨਾਲ ਬੀਜ਼ ਦਾ ਪ੍ਰਬੰਧ ਕਰਕੇ ਪਨੀਰੀ ਬੀਜ਼ ਸਕਣ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਵਿੰਦਰ ਸਿੰਘ ਕੂੰਮ ਕਲਾਂ ਤੇ ਭੁਪਿੰਦਰ ਸਿੰਘ ਮਹੇਸ਼ਰੀ ਨੇ ਕਿਹਾ ਕਿ ਪੰਜਾਬ ਅੰਦਰ ਮੱਝਾਂ ਦਾ ਘਟਣਾ ਵੀ ਚਿੰਤਾ ਦਾ ਵਿਸ਼ਾ ਹੈ ਨਕਲੀ ਦੁੱਧ ਦੀ ਕਾਲਾ ਬਜ਼ਾਰੀ ਕਾਰਣ ਕਿਸਾਨ ਇਸ ਧੰਦੇ ਤੋਂ ਪਾਸਾ ਵੱਟਦੇ ਨਜ਼ਰ ਆ ਰਹੇ ਹਨ। ਸਰਕਾਰ ਕਿਸਾਨਾਂ ਦੇ ਇਸ ਸਹਾਇਕ ਧੰਦੇ ਨੂੰ ਬਚਾਉਣ ਲਈ ਨਕਲੀ ਦੁੱਧ ਬਣਾਉਣ ਵਾਲਿਆਂ ਤੇ ਨਕੇਲ ਕੱਸੇ। ਥੋੜੇ ਜਹੇ ਲਾਲਚ ਖਾਤਰ ਇਹ ਲੋਕ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਤੇ ਦੂਜਾ ਸਰਕਾਰ ਅਵਾਰਾ ਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਵੱਲ ਵੀ ਧਿਆਨ ਦੇਵੇ ਹਰ ਰੋਜ਼ ਸੜਕਾਂ ਤੇ ਇਹ ਅਵਾਰਾ ਪਸ਼ੂ ਐਕਸੀਡੈਂਟਾ ਰਾਹੀਂ ਕਿੰਨੀਆਂ ਹੀ ਕੀਮਤੀ ਜਾਨਾਂ ਦਾ ਨੁਕਸਾਨ ਕਰਦੇ ਹਨ ਸੜਕ ਕਿਨਾਰੇ ਲਗਾਏ ਦਰਖਤ ਇਹ ਅਵਾਰਾ ਪਸ਼ੂ ਨਸ਼ਟ ਕਰ ਰਹੇ ਹਨ ਪੰਜਾਬ ਵਿੱਚ ਘੱਟ ਰਹੀ ਹਰਿਆਵਲ ਦਾ ਇਹ ਵੀ ਇੱਕ ਕਾਰਣ ਹੈ ਸਰਕਾਰ ਜਲਦ ਤੋਂ ਜਲਦ ਇਸ ਵੱਲ੍ਹ ਧਿਆਨ ਦੇਵੇ ਅੱਜ ਦੀ ਮੀਟਿੰਗ ਵਿੱਚ ਮੰਦਰਜੀਤ ਸਿੰਘ ਮਨਾਵਾ, ਬਲਦੇਵ ਸਿੰਘ ਪੂਨੀਆ,ਗੁਰਪ੍ਰੀਤ ਸਿੰਘ ਸਾਹਾਬਾਣਾ,ਹਰਨੇਕ ਸਿੰਘ ਫਤਿਹਗੜ੍ਹ ਐਗਜੈਕਟਿਵ ਮੈਂਬਰ ਅਤੇ ਮਨਜੀਤ ਸਿੰਘ ਢੀਡਸਾ, ਦਲਜੀਤ ਸਿੰਘ ਚਲਾਕੀ, ਭੁਪਿੰਦਰ ਸਿੰਘ ਦੌਲਤਪੁਰ, ਦਰਸ਼ਨ ਸਿੰਘ ਜਟਾਣਾ, ਦਵਿੰਦਰ ਸਿੰਘ ਦੇਹਕਲਾਂ, ਹਰਮੇਲ ਸਿੰਘ ਭੁਟੇਹੜੀ,ਸੁਰਜੀਤ ਸਿੰਘ ਹਰੀਏਵਾਲ,ਅਮਰੀਕ ਸਿੰਘ ਮਮਟੋਟ,ਰਣਜੀਤ ਸਿੰਘ ਬਰਨਾਲਾ, ਸਰਬਜੀਤ ਸਿੰਘ,ਹਰਭਜਨ ਸਿੰਘ ਤਰਾਗੜ੍ਹ, ਗੁਰਚਰਨ ਸਿੰਘ ਸਾਰੇ ਜਿਲ੍ਹਾ ਪ੍ਰਧਾਨ ਅਤੇ ਪਮਨਦੀਪ ਸਿੰਘ ਮੇਹਲੋਂ, ਹਰਦੀਪ ਸਿੰਘ ਭਰਥਲਾ, ਗੁਰਸੇਵਕ ਸਿੰਘ, ਜਗਤਾਰ ਸਿੰਘ, ਭਗਤ ਸਿੰਘ, ਮਨਿੰਦਰਜੀਤ ਸਿੰਘ, ਹਰਨੇਕ ਸਿੰਘ, ਰਘਬੀਰ ਸਿੰਘ,ਦਰਸ਼ਨ ਸਿੰਘ, ਬਾਵੂ ਸਿੰਘ, ਗੁਰਜੰਟ ਸਿੰਘ,ਮਨਜੀਤ ਸਿੰਘ,ਅੰਮ੍ਰਿਤ ਰਾਜੇਵਾਲ, ਬੇਅੰਤ ਸਿੰਘ, ਅਮਰੀਕ ਸਿੰਘ,ਜਗਜੀਤ ਸਿੰਘ,ਸੁਖਜਿੰਦਰ ਸਿੰਘ, ਪਰਮਜੀਤ ਸਿੰਘ,ਗੁਰਮੁੱਖ ਸਿੰਘ,ਜਸਪਾਲ ਸਿੰਘ,ਸੁਖੰਦਰ ਸਿੰਘ,ਰਣਜੀਤ ਸਿੰਘ,ਗੁਰਨਾਮ ਸਿੰਘ,ਕਰਨੈਲ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ,ਸੁਰਜੀਤ ਸਿੰਘ,ਨਛਤਰ ਸਿੰਘ,ਕਿਰਪਾਲ ਸਿੰਘ,ਬੋਹੜ ਸਿੰਘ, ਜਸਮੇਲ ਸਿੰਘ, ਜਸਨਪ੍ਰੀਤ ਸਿੰਘ, ਰਘੁਬੀਰ ਸਿੰਘ,ਦਰਸ਼ਨ ਸਿੰਘ, ਫਤਿਹਬਿੰਦ ਸਿੰਘ ਆਦਿ ਹਾਜ਼ਰ ਸਨ।