ਭਗਵਾਨ ਮਹਾਂਵੀਰ ਸੇਵਾ ਸੰਸਥਾਨ ਵੱਲੋਂ ਮਹਾਂਵੀਰ ਜਯੰਤੀ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਇਆ.

240 ਮਰੀਜ਼ਾਂ ਨੇ ਲਿਆ ਕੈਂਪ ਦਾ ਲਾਹਾ

ਲੁਧਿਆਣਾ (ਇੰਦਰਜੀਤ) :  ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਸਵਾਮੀ ਜੀ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਭਗਵਾਨ ਮਹਾਂਵੀਰ ਸੇਵਾ ਸੰਸਥਾਨ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਚੈਰੀਟੇਬਲ ਡਿਸਪੈਂਸਰੀਆਂ 'ਚ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਨੂਰਵਾਲਾ ਰੋਡ ਡਾ: ਸੰਜੀਵ ਮਹਿਤਾ, ਚੰਦਨ ਨਗਰ ਡਾ: ਹਿਮਾਨੀ ਹੈਲਥ ਕੇਅਰ ਕਲੀਨਿਕ, ਹਰਗੋਬਿੰਦ  ਨਗਰ, ਡੈਂਟਿਸਟ ਡਾ: ਨੇਹਾ ਗੁਪਤਾ ਅਤੇ ਸਟਰਲਿੰਗ ਲੈਬ ਦੇ ਗੋਕੁਲੇਸ਼ ਗੁਪਤਾ ਨੇ ਸਾਂਝੇ ਤੌਰ 'ਤੇ 240 ਮਰੀਜ਼ਾਂ ਨੂੰ ਮੁਫ਼ਤ ਚੈੱਕਅਪ, ਮੁਫ਼ਤ ਬੀਪੀ ਚੈੱਕ, ਮੁਫ਼ਤ ਸ਼ੂਗਰ ਚੈੱਕਅੱਪ, ਮੁਫ਼ਤ ਦੰਦਾਂ ਦੀ ਜਾਂਚ ਅਤੇ ਮੁਫ਼ਤ ਦਵਾਈਆਂ ਵੰਡੀਆਂ।  ਕੈਂਪ ਸੰਚਾਲਕ ਰਾਕੇਸ਼ ਜੈਨ ਨੇ ਦੱਸਿਆ ਕਿ ਅੱਜ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜਨਮ ਦਿਨ 'ਤੇ ਵਿਸ਼ਵ ਭਰ 'ਚ ਬਹੁਤ ਵੱਡੇ ਸੇਵਾ ਪ੍ਰੋਜੈਕਟ ਕੀਤੇ ਜਾ ਰਹੇ ਹਨ। ਮਾਨਵ ਸੇਵਾ ਨੂੰ ਸਰਵੋਤਮ ਸੇਵਾ ਦੇ ਸੰਦੇਸ਼ ਨੂੰ ਵਿਸ਼ਵ-ਵਿਆਪੀ ਬਣਾਇਆ ਜਾ ਰਿਹਾ ਹੈ ਅਤੇ ਲੋਕ ਆਪਣੇ ਪੁੰਨ ਕਮਾ ਕੇ ਆਪਣਾ ਜੀਵਨ ਬਿਹਤਰ ਬਣਾਉਣ ਲਈ ਯਤਨਸ਼ੀਲ ਹਨ। ਇਸ ਮੌਕੇ ਭਗਵਾਨ ਮਹਾਂਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ, ਮੀਤ ਪ੍ਰਧਾਨ ਰਾਜੇਸ਼ ਜੈਨ, ਰਮਾ ਜੈਨ, ਡਾ: ਨੇਹਾ ਗੁਪਤਾ, ਗੋਕੁਲੇਸ਼ ਗੁਪਤਾ, ਡਾ: ਸੰਜੀਵ ਮਹਿਤਾ, ਡਾ: ਹਿਮਾਨੀ ਸ਼ਰਮਾ, ਸਰਵਜੋਤ ਕੌਰ, ਸੌਮਿਆ ਗੁਪਤਾ, ਡਾ: ਸੁਰਿੰਦਰ ਮਦਾਨ ਆਦਿ ਹਾਜ਼ਰ ਸਨ |