ਦੁੱਗਰੀ ਜੋਨ ਨੇ ਮਨਾਇਆ ਭਾਰਤੀ ਯੋਗ ਸੰਸਥਾਨ ਦਾ ਸਥਾਪਨਾ ਦਿਵਸ.
ਲੁਧਿਆਣਾ, 10 ਅਪ੍ਰੈਲ - ਭਾਰਤੀ ਯੋਗ ਸੰਸਥਾਨ ਦੁਗਰੀ ਜੋਨ ਵੱਲੋਂ ਅਰਬਨ ਅਸਟੇਟ ਵਿਖੇ ਸੰਸਥਾਨ ਦਾ ਸਥਾਪਨਾ ਦਿਵਸ ਉਤਸਾਹ ਨਾਲ ਮਨਾਇਆ ਗਿਆ। ਕੇਂਦਰ ਦੀ ਮੁਖੀ ਊਸ਼ਾ ਸਾਹਨੀ ਨੇ ਸੰਸਥਾਨ ਦੇ ਇਤਿਹਾਸ ਅਤੇ ਉਦੇਸ਼ ਵਾਲੀ ਜਾਣਕਾਰੀ ਦਿੱਤੀ। ਸਮਾਰੋਹ ਵਿੱਚ ਡਾ. ਭੁਪਿੰਦਰ ਚੱਢਾ ਤੇ ਰਾਜ ਸ਼ਰਮਾ ਸਮੇਤ ਦੁਰਗਾ ਮਾਤਾ ਮੰਦਿਰ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ। ਡਾ. ਭੁਪਿੰਦਰ ਚੱਢਾ ਤੇ ਰਾਜ ਸ਼ਰਮਾ ਨੇ ਵਧੀਆ ਸੇਹਤ ਅਤੇ ਸੰਤੁਲਿਤ ਜੀਵਨ ਜੀਣ ਵਿੱਚ ਯੋਗ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਜੋਨ ਦੀ ਮੰਤਰੀ ਪਰਮਜੀਤ ਕੌਰ ਨੇ ਯੋਗ ਦੇ ਮਹੱਤਵ ਤੇ ਭਾਰਤੀ ਯੋਗ ਸੰਸਥਾਨ ਦੇ ਮਕਸਦ ਬਾਰੇ ਜਾਣੂ ਕਰਵਾਇਆ। ਜਿਲ੍ਹਾ ਪ੍ਰਧਾਨ ਡਾ. ਧਰਮ ਸਿੰਘ ਸੰਧੂ ਨੇ ਕੇਂਦਰ ਦੇ ਮੁਖੀਆਂ, ਜੋਨ ਅਧਿਕਾਰੀਆਂ ਤੇ ਮੁੱਖ ਮਹਿਮਾਨਾਂ ਨੂੰ ਉਹਨਾਂ ਦੇ ਯੋਗਦਾਨ ਅਤੇ ਮੌਜੂਦਗੀ ਲਈ ਧੰਨਵਾਦ ਕੀਤਾ। ਜਿਲ੍ਹਾ ਟੀਮ ਦੀ ਦੇਖਰੇਖ ਵਿੱਚ ਕਈ ਕੇਂਦਰਾ ਵਿੱਚ ਸੰਸਥਾਨ ਦਾ ਸਥਾਪਨਾ ਦਿਵਸ ਮਨਾਇਆ ਗਿਆ।
