ਬੇਬੇ ਨਾਨਕੀ ਭਲਾਈ ਟਰੱਸਟ ਦੀ ਐਨਜੀਓ ਏਕ ਨਈ ਉੜਾਨ ਵੱਲੋਂ ਮਨਾਇਆ ਗਿਆ ਵਿਸਾਖੀ ਦਾ ਦਿਹਾੜਾ.

 

ਲੁਧਿਆਣਾ, 11 ਅਪ੍ਰੈਲ । ਬੇਬੇ ਨਾਨਕੀ ਭਲਾਈ ਟਰੱਸਟ ਹੇਠ ਬਣੀ ਏਕ ਨਈ ਉੜਾਨ ਐਨਜੀਓ ਵੱੱਲੋਂ ਸਵਰਨ ਕੌਰ ਸੱਗੂ ਤੇ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ। ਮਹਿਲਾਵਾਂ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਸੀਨੀਅਰ ਪੱਤਰਕਾਰ ਮੈਡਮ ਕਵਿਤਾ ਖੁੱਲਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਾਈਸ ਪ੍ਰੈਜੀਡੈਂਟ ਕੁਲਵੰਤ ਕੌਰ ਭੰਬਰ ਐਨਜੀਓ ਦੇ ਨਵੇਂ ਮੈਂਬਰਾਂ ਨੂੰ ਸਨਮਾਨਿਤ ਕੀਤਾ। ਸਵਰਨ ਸੱਗੂ ਨੇ ਦੱਸਿਆ ਕਿ ਐਨਜੀਓ ਵਿੱਚ ਮਹਿਲਾਵਾਂ ਨੂੰ ਆਤਮ ਨਿਰਭਰ ਬਨਾਉਣ ਲਈ ਸਰਕਾਰ ਦੀਆਂ ਨਵੀਆਂ ਨੀਤੀਆਂ ਦੇ ਤਹਿਤ ਕੰਮਾਂ ਦੀ ਟਰੇਨਿੰਗ ਦਿੱਤੀ ਜਾਵੇਗੀ। ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਇਸਦੇ ਨਾਲ ਹੀ ਬੱਚਿਆਂ ਦੀ ਪੜਾਈ ਅਤੇ ਉਹਨਾਂ ਨੂੰ ਮੈਡੀਕਲ ਸੁਵਿਧਾ ਦੇਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਸਮੇਂ-ਸਮੇਂ ਤੇ ਉਹਨਾਂ ਨੂੰ ਕਿਤਾਬਾਂ ਵੀ ਵੰਡੀਆਂ ਜਾਣਗੀਆ। ਉਹਨਾਂ ਨੇ ਸਾਰੇ ਮੈਂਬਰਾਂ ਨੂੰ ਵਿਸਾਖੀ ਦੇ ਦਿਹਾੜੇ ਦੀ ਵਧਾਈ ਦਿੱਤੀ। ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਵਿਸਾਖੀ ਦੀ ਵਧਾਈ ਦੇਣ ਲਈ ਪਹੁੰਚੇ। ਉਹਨਾਂ ਐਨਜੀਓ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਮਹਿਲਾਵਾਂ ਦੀ ਮਜਬੂਤੀ ਲਈ ਕੰਮ ਕਰਨ। ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਆਉਣ ਵਾਲੀਆਂ ਭਲਾਈ ਦੀਆਂ ਸਕੀਮਾਂ ਦਾ ਲਾਭ ਐਨਜੀਓ ਨੂੰ ਦਵਾਉਣਗੇ। ਇਸ ਮੌਕੇ ਦਲਜੀਤ ਕੌਰ, ਚਰਨਜੀਤ ਕੌਰ, ਸਤਿੰਦਰ ਟੋਨੀ, ਸ਼ਸ਼ੀ ਕਾਕੜੀਆ, ਸੁਖਵਿੰਦਰ ਕਾਹਲੋਂ, ਕੋਮਲ ਸੇਠੀ, ਪੂਨਮ ਸੂਦ, ਬਲਜੀਤ ਕੌਰ, ਰੀਤਿਕ ਗਰਗ, ਸੀਮਾ ਕਤਿਆਲ, ਮਨਜੀਤ ਕੌਰ, ਕੰਚਨ ਅਰੋੜਾ, ਅੰਜੂ ਮਿਸ਼ਰਾ, ਰਮਨਦੀਪ ਕੌਰ ਤੇ ਅਰਮਿੰਦਰ ਕੌਰ ਹਾਜਰ ਰਹੇ।