*ਵਿਧਾਇਕ ਗਰੇਵਾਲ ਵੱਲੋਂ ਵਾਰਡ-14 'ਚ 12 ਲੱਖ ਦੀ ਲਾਗਤ ਨਾਲ ਲੱਗੇ ਨਵੇਂ ਟਿਊਬਵੈਲ ਦਾ ਕੀਤਾ ਉਦਘਾਟਨ.

 

*ਹਲਕਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੀ ਮੁੱਖ ਮਕਸਦ-ਵਿਧਾਇਕ ਗਰੇਵਾਲ


- *ਵਾਰਡ ਵਾਸੀਆਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਪਹਿਲ ਦੇ ਆਧਾਰ 'ਤੇ ਨਿਭਾ ਰਹੇ ਹਾਂ-ਕੌਂਸਲਰ ਸੁਖਮੇਲ ਸਿੰਘ


*ਲੁਧਿਆਣਾ ( ਭਾਂਬਰੀ ) - ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਵਾਰਡ ਨੰਬਰ 14 ਦੀ ਨਿਊ ਕਰਮਸਰ ਕਲੋਨੀ ਵਿਖੇ ਕਰੀਬ 12 ਲੱਖ ਦੀ ਲਾਗਤ ਨਾਲ ਲੱਗੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਹਲਕਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਮੁਢਲੀਆਂ ਸਹੂਲਤਾਂ ਮੁਹਈਆ ਕਰਵਾਉਣਾ ਹੀ ਮੁੱਖ ਮਕਸਦ ਹੈ, ਉਹਨਾਂ ਕਿਹਾ ਕਿ ਇਲਾਕਾ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਇਲਾਕੇ ਚ ਗਰਮੀਆਂ ਦੇ ਸੀਜਨ ਚ ਪੀਣ ਵਾਲੀ ਪਾਣੀ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸੋ ਅੱਜ ਵਾਰਡ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਇਲਾਕੇ ਚ ਨਵੇਂ ਟਿਊਬਵੈਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ , ਜਿਸ ਤੇ ਕਰੀਬ 12 ਲੱਖ ਰੁਪਏ ਦੀ ਲਾਗਤ ਆਈ ਹੈ।ਇਸ ਮੌਕੇ ਤੇ ਹਾਜ਼ਰ ਵਾਰਡ ਕੌਂਸਲਰ ਸੁਖਮੇਲ ਸਿੰਘ ਗਰੇਵਾਲ ਨੇ ਕਿਹਾ ਕਿ ਵਾਰਡ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ, ਉਹਨਾਂ ਕਿਹਾ ਕਿ ਵਾਰਡ ਅੰਦਰ ਜਿਆਦਾਤਰ ਵਿਕਾਸ ਕਾਰਜ ਮੁਕੰਮਲ ਕਰਵਾਏ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਵਾਰਡ ਵਾਸੀਆਂ ਨਾਲ ਜੋ ਵੀ ਵਿਕਾਸ ਦੇ ਵਾਅਦੇ ਕੀਤੇ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਨਿਭਾਇਆ ਜਾ ਰਿਹਾ ਹੈ । ਇਸ ਮੌਕੇ ਤੇ ਰਾਜੂ ਗਰੇਵਾਲ , ਜਗਮੇਲ ਪ੍ਰਧਾਨ , ਰਿਚੀ ਸੂਦ , ਬਬਲੂ , ਸਤਨਾਮ ਸਿੰਘ , ਸੋਨੀ ਰਾਣਾ ਆਦਿ ਸ਼ਾਮਿਲ ਹੋਏ।