ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਐਕਸ ਡਿਵਾਈਨ ਆਯੁਰਵੈਦਾ ਕਲੀਨਿਕ ਵਲੋ 13 ਅਪ੍ਰੈਲ ਨੂੰ ਕੈਂਪ ਚ ਰੋਗੀ ਦੀ ਫਰੀ ਰੇਕੀ ਅਤੇ ਹੀਲਿੰਗ ਹੋਵੇਗੀ.
ਲੁਧਿਆਣਾ (ਰਾਕੇਸ਼ ਅਰੋੜਾ) - ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਐਕਸ ਡਿਵਾਈਨ ਆਯੁਰਵੈਦਾ ਕਲੀਨਿਕ ਹੈਡ ਆਫਿਸ GH -14/249 ਪਸ਼ਚਿਮ ਵਿਹਰ ਦਿੱਲੀ ਅਤੇ 81 ਫੇਸ ਸਬ ਆਫਿਸ ਮੋਹਾਲੀ ਵਲੋ 13 ਅਪ੍ਰੈਲ ਦਿਨ ਐਤਵਾਰ ਫਰੀ ਮੈਡੀਕਲ ਚੈੱਕ ਅਪ ਦਾ ਕੈਂਪ ਲਗਾਇਆ ਜਾ ਰਿਹਾ। ਐਕਸ ਡਿਵਾਈਨ ਆਯੁਰਵੈਦਾ ਕਲੀਨਿਕ ਐਮ ਡੀ ਗੁਰਵਿੰਦਰ ਸਿੰਘ ਦੱਸਿਆ ਕਿ ਅਸੀਂ ਲੰਮੇ ਸਮੇਂ ਤੋਂ ਗੋਡਿਆਂ ਦਾ ਸਰਜਰੀ ਤੋਂ ਛੁਟਕਾਰਾ ਪਾਉਣਾ ਅਤੇ ਗੋਡਿਆਂ ਦੇ ਜੋੜਾਂ ਦੀ ਖਤਮ ਹੋਈ ਗਰੀਸ ,ਸਰਵਾਈਕਲ ,ਮਾਈਗਰੇਨ ਲੀਵਰ ਚਮੜੀ ਰੋਗ ਜੋੜਾ ਦੇ ਦਰਦ ਸੂਗਰ ਡਿਪਰੈਸ਼ਨ ਮੋਟਾਪਾ ਕਿਡਨੀ ਰੋਗਾਂ ਦੀ ਸਮੱਸਿਆ ਅਤੇ ਹੋਰ ਰੋਗਾਂ ਦਾ ਵੀ ਇਲਾਜ ਕਰਦੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਰੋਗੀ ਲੰਬੇ ਸਮੇਂ ਤੋਂ ਦਵਾਈ ਖਾਣ ਨਾਲ ਫਰਕ ਨਾ ਪਵੇ ਤਾਂ ਉਹਨਾਂ ਦਾ ਇਲਾਜ ਅਸੀਂ ਰੇਕੀ ਅਤੇ ਹੀਲਿੰਗ ਕਰਨ ਨਾਲ ਰੋਗੀ ਨੂੰ ਦਵਾਈ ਦਾ ਅਸਰ ਜਲਦੀ ਸ਼ੁਰੂ ਹੋਣ ਲੱਗ ਪੈਂਦਾ ਹੈ। ਰੇਕੀ ਅਤੇ ਹੀਲਿੰਗ ਨਾਲ ਪੁਰਾਣੇ ਤੋਂ ਪੁਰਾਣੇ ਰੋਗ ਜਲਦੀ ਠੀਕ ਹੋ ਜਾਂਦੇ ਹਨ।
ਐਕਸ ਡਿਵਾਈਨ ਆਯੁਰਵੈਦਾ ਕਲੀਨਿਕ ਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਦੇਸ਼ਾਂ ਵਿਦੇਸ਼ਾਂ ਲੋਕਾਂ ਆ ਕੇ ਇਹਨਾਂ ਤੋਂ ਇਲਾਜ ਕਰਵਾ ਤੰਦਰੁਸਤ ਹੋ ਚੁੱਕੇ ਹਨ । ਉਹਨਾਂ ਨੇ ਇਹ ਵੀ ਦੱਸਿਆ ਕੈਂਪ ਦੇ ਦੌਰਾਨ ਰੋਗੀ ਨੂੰ ਰੋਗੀ ਦੇ ਸਰੀਰਕ ਗੋਡਿਆਂ ਤੇ ਮੋਢਿਆਂ ਅਤੇ ਹੋਰ ਬਾਡੀ ਦੀ ਮਸਾਜ ਰੇਕੀ ਅਤੇ ਹੀਲਿੰਗ ਫਰੀ ਕੀਤੀ ਜਾਵੇਗੀ।