ਪਾਲੀ ਦੇਤਵਾਲੀਆ ਦੇ ਗੀਤ "ਮੇਲਾ" ਦੀ ਵੀਡੀਓ ਰਿਲੀਜ਼ .
ਲਲਿਤ ਬੇਰੀ / ਲਘੂ ਫ਼ਿਲਮਾਂ ਦੇ ਵੱਡੇ ਨਿਰਮਾਤਾ ਕਰਮਦੀਪ ਬਿਰਦੀ ਅਤੇ ਨਿਰਦੇਸ਼ਕ ਹਰਜੀਤ ਜੱਸਲ ਦੀ ਜੋੜੀ ਵੱਲੋਂ ਫ਼ਿਲਮਾਇਆ ਅਤੇ ਸੀਟੀਸੀ ਮਿਊਜ਼ਿਕ }ਲੇਬਲ ਹੇਠ ਤਿਆਰ ਪਰਿਵਾਰਕ ਗੀਤਾਂ ਦੇ ਵਿਸ਼ਵ ਪ੍ਰਸਿੱਧ ਗਾਇਕ ਪਾਲੀ ਦੇਤਵਾਲੀਆ ਦਾ ਰਿਸ਼ਤਿਆਂ ਅਤੇ ਜ਼ਿੰਦਗੀ ਦੇ ਰੰਗਾਂ ਦੀ ਬਾਤ ਪਾਉਂਦਾ ਗੀਤ 'ਮੇਲਾ' ਅੱਜ ਰਾਮਗੜ੍ਹੀਆ ਵੈੱਲਫੇਅਰ ਬੋਰਡ ਦੇ ਸਾਬਕਾ ਚੇਅਰਮੈਨ ਸ:ਸੋਹਣ ਸਿੰਘ ਗੋਗਾ ਅਤੇ ਪ੍ਰਵਾਸੀ ਭਾਰਤੀ ਕਲਾ ਪ੍ਰੇਮੀ ਪਰਮਜੀਤ ਕੌਰ ਜੱਸਲ ਵੱਲੋਂ ਰਿਲੀਜ਼ ਕੀਤਾ ਗਿਆ। ਗਾਇਕ-ਗੀਤਕਾਰ ਪਾਲੀ ਦੇਤਵਾਲੀਆ ਨੇ ਦੱਸਿਆ ਕਿ ਇਹ ਗੀਤ ਸੰਗੀਤਕਾਰ ਕੇਵਿਨ ਵੱਲੋਂ ਸ਼ਿੰਗਾਰ ਕੇ ਇੰਦਰਲੋਕ ਸਟੂਡੀਓ ਵਿੱਚ ਰਿਕਾਰਡ ਕੀਤਾ ਗਿਆ ਜਦੋਂਕਿ ਫ਼ਿਲਮਾਂਕਣ ਵਿੱਚ ਅਸ਼ਵਨੀ ਜੇਤਲੀ, ਕੰਵਲ ਲੋਟੇ, ਪ੍ਰਿਆ ਸ਼ਰਮਾ, ਅਤੇ ਡਾ: ਸਰਬਜੀਤ ਸਿੰਘ ਵਰਗੇ ਹੰਢੇ ਹੋਏ ਰੰਗਕਰਮੀਆਂ ਨੇ ਅਦਾਕਾਰੀ ਨਾਲ ਗੀਤ ਨੂੰ ਸਾਰਥਕ ਕੀਤਾ ਹੈ। ਰਿਲੀਜ਼ ਸਮਾਗਮ ਨੂੰ ਸੰਬੋਧਨ ਕਰਦਿਆਂ ਸ: ਗੋਗਾ ਅਤੇ ਸ੍ਰੀਮਤੀ ਗਿੱਲ ਨੇ ਕਿਹਾ ਕਿ ਅੱਜ ਕੱਲ੍ਹ ਪੰਜਾਬੀ ਗੀਤਾਂ ਵਿੱਚ ਮਾਰਧਾੜ ਅਤੇ ਅਸ਼ਲੀਲਤਾ ਪਰੋਸ ਕੇ ਸੱਭਿਆਚਾਰ ਨੂੰ ਢਾਅ ਲਗਾਈ ਜਾ ਰਹੀ ਹੈ ਪਰ ਪਾਲੀ ਦੇਤਵਾਲੀਆ ਨੇ ਇਸ ਗੀਤ ਰਾਹੀਂ ਇਕ ਵਾਰ ਫਿਰ ਸੱਭਿਆਚਾਰਕ ਰੰਗ ਨੂੰ ਉਭਾਰਿਆ ਹੈ। ਉਨ੍ਹਾਂ ਦੀ ਇਹ ਕੋਸ਼ਿਸ਼ ਸਮਾਜਿਕ ਰਿਸ਼ਤਿਆਂ ਨੂੰ ਨਵੀਂ ਸੇਧ ਦੇਵੇਗੀ। ਇਸ ਮੌਕੇ ਸੀ ਟੀ ਸੀ ਕੰਪਨੀ ਦੇ ਸੀ.ਈ.ਓ.ਇੰਦਰਜੀਤ ਸਿੰਗਲਾ,ਨਾਰੀ ਏਕਤਾ ਆਸਰਾ ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ, ਪ੍ਰਿੰਸੀਪਲ ਗੁਰਦੀਪ ਕੌਰ ਬਿਰਦੀ, ਪਲੱਸ ਸਾਈਜ਼ ਮਾਡਲ ਹਰਿੰਦਰ ਕੌਰ ਧੰਜਲ, ਭੁਪਿੰਦਰ ਰਿਐਤ, ਕਮਲ ਜਗਦਿਓ, ਜਸਵੀਰ ਕੌਰ ਬੰਟੀ , ਹਰਵਿੰਦਰ ਮਣਕੂ, ਚੀਨਾ ਕੈਲੇ ਅਤੇ ਰਾਹੁਲ ਕੁਮਾਰ ਘੋਸ਼ ਸਮੇਤ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਹਾਜ਼ਰ ਸਨ।