ਜਰਖੜ ਸਕੂਲ ਦੀ ਕਾਇਆ ਕਲਪ ਹੋਵੇਗੀ .
ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਦਾ ਨੰਬਰ 1 ਸੂਬਾ ਬਣੇਗਾ- ਵਿਧਾਇਕ ਸੰਗੋਵਾਲ
ਲੁਧਿਆਣਾ 15 ਅਪ੍ਰੈਲ (ਇੰਦਰਜੀਤ) ਹਲਕਾ ਗਿੱਲ ਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਅੱਜ ਸੀਨੀਅਰ ਸੈਕੰਡਰੀ ਸਕੂਲ ਜਰਖੜ ਅਤੇ ਪ੍ਰਾਇਮਰੀ ਸਕੂਲ ਜਰਖੜ ਵਿਖੇ ਸਾਢੇ ਤਿੰਨ ਲੱਖ ਦੀ ਗ੍ਰਾਂਟ ਨਾਲ ਹੋਏ ਵਿਕਾਸ ਕੰਮਾਂ ਦੇ ਉਦਘਾਟਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਦੇ ਖੇਤਰ ਦਾ ਮੋਹਰੀ ਸੂਬਾ ਬਣੇਗਾ। ਉਹਨਾਂ ਆਖਿਆ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਕੀਮ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਇੱਕ ਨਵੀਂ ਲਹਿਰ ਕੀਤੀ ਹੈ। ਓਨਾਂ ਆਖਿਆ ਸਰਕਾਰੀ ਸਕੂਲਾ ਵਿੱਚ ਬੱਚਿਆਂ ਦੀ ਗਿਣਤੀ ਚ ਵਾਧਾ ਹੋ ਰਿਹਾ ਹੈ । ਪੰਜਾਬ ਦੇ ਕਿਸੇ ਵੀ ਸਕੂਲ ਵਿੱਚ ਟੀਚਰ ਦੀ ਘਾਟ ਨਹੀਂ ਹੋਵੇਗੀ। ਸਾਰੇ ਬੱਚਿਆਂ ਨੂੰ ਬੈਠਣ ਲਈ ਡੈਕਸ , ਪੱਖੇ, ਏ ਸੀ, ਪੀਣ ਵਾਲਾ ਸਾਫ਼ ਪਾਣੀ ਅਤੇ ਹੋਰ ਸਹੂਲਤਾਂ ਵੱਡੇ ਪੱਧਰ ਤੇ ਮੁੱਹਈਆ ਕੀਤੀਆਂ ਜਾ ਰਹੀਆਂ ਹਨ ਅਤੇ ਅਧਿਆਪਕਾਂ ਦੀ ਵੀ ਦੀ ਵੱਡੇ ਪੱਧਰ ਤੇ ਭਰਤੀ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨੇ ਜਰਖੜ ਸਕੂਲ ਦੀਆਂ ਮੰਗਾਂ ਤੇ ਗੌਰ ਕਰਦਿਆ ਆਖਿਆ ਜਰਖੜ ਦੇ ਦੋਹਾਂ ਸਕੂਲਾਂ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਦੀ ਕਾਇਆ ਕਲਪ ਕੀਤੀ ਜਾਵੇਗੀ। ਜਰਖੜ ਸਟੇਡੀਅਮ ਨੂੰ ਵੀ ਇੱਕ ਨਮੂਨੇ ਦਾ ਸਟੇਡੀਅਮ ਬਣਾਵਾਂਗੇ। ਇਸ ਮੌਕੇ ਉਹਨਾਂ ਨੇ ਜਰਖੜ ਸਕੂਲ ਦੇ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਰਹਿਣ ਵਾਲੇ ਬੱਚੇ , ਖੇਡਾਂ ਦੇ ਖੇਤਰ ਵਿੱਚ ਕੌਮੀ ਪੱਧਰ ਤੇ ਪੁਜੀਸ਼ਨਾ ਹਾਸਲ ਕਰਨ ਵਾਲੇ ਬੱਚੇ ਤੋਂ ਇਲਾਵਾ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਹੋਰ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਲਕਾ ਗਿੱਲ ਸਿੱਖਿਆ ਕ੍ਰਾਂਤੀ ਦੇ ਕੋਆਰਡੀਨੇਟਰ ਗਿਆਨ ਸਿੰਘ ਕਾਲੜਾ ਨੇ ਵੀ ਮੈਂ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਹੋਰ ਸ਼ਖਸੀਅਤਾਂ ਨੂੰ ਜੀ ਆਇਆ ਆਖਿਆ ਅਤੇ ਪਿੰਡ ਦੀਆਂ ਮੰਗਾਂ ਬਾਰੇ ਸਰਕਾਰ ਨੂੰ ਕਰਵਾਇਆ।
ਇਸ ਮੌਕੇ ਸਰਪੰਚ ਸੰਦੀਪ ਸਿੰਘ ਜਰਖੜ , ਜਸਵਿੰਦਰ ਸਿੰਘ ਜੱਸੀ ਪੀਏ, ਦੇਪਿੰਦਰਪਾਲ ਸਿੰਘ ਲਾਡੀ, ਸਾਹਿਬਜੀਤ ਸਿੰਘ ਜਰਖੜ ਪ੍ਰਿੰਸੀਪਲ ਹਰਦੇਵ ਸਿੰਘ ਜਰਖੜ ਸੀਨੀਅਰ ਸੈਕੰਡਰੀ ਸਕੂਲ, ਸ੍ਰੀਮਤੀ ਸੁਰਿੰਦਰ ਕੌਰ ਹੈਡ ਮਾਸਟਰ ਪ੍ਰਾਇਮਰੀ ਸਕੂਲ ਜਰਖੜ, ਲੈਕਚਰਰ ਸੁਖਵਿੰਦਰ ਸਿੰਘ ,ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਰਵਿੰਦਰ ਕੌਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਤੋਂ ਇਲਾਵਾ ਮਹੇਸ਼ ਟੰਡਨ, ਉਪਮਾ ਸ਼ਰਮਾ , ਅਦਿੱਤਿਆ ਜੈਨ, ਜਤਿੰਦਰ ਸ਼ਰਮਾ, ਜੋਗਿੰਦਰ ਸਿੰਘ ਭੁੱਲਰ, ਜਗਜੀਤ ਸਿੰਘ ਭਾਟੀਆ, ਇੰਦਰਵੀਰ ਕੌਰ , ਦਿਲਬਾਗ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਜਰਖੜ ਪੰਚਾਇਤ ਮੈਂਬਰ ਤਜਿੰਦਰ ਸਿੰਘ ਜਰਖੜ ,ਸ਼ਿੰਗਾਰਾ ਸਿੰਘ ਜਰਖੜ, ਜੰਗ ਸਿੰਘ, ਪ੍ਰੀਤ ਮਹਿੰਦਰ ਸਿੰਘ ਨਿੱਪੀ, ਬਚਿੱਤਰ ਸਿੰਘ, ਤੇਪਿੰਦਰ ਸਿੰਘ ਗੋਗਾ, ਦੁਪਿੰਦਰ ਸਿੰਘ ਡਿੰਪੀ, ਅਜੀਤ ਸਿੰਘ ਲਾਦੀਆ, ਆਦਿ ਹੋਰ ਪਿੰਡ ਦੇ ਪਤਵੰਤੇ ਅਤੇ ਇਲਾਕੇ ਦੀਆਂ ਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
