ਪਿੰਡ ਮਹਿਦੂਦਾਂ 'ਚ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਮਨਾਇਆ ਜਨਮ ਦਿਨ.

*ਪਿੰਡ ਪਿੰਡ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਕੇ ਫਿਰਕਾਪ੍ਰਸਤ ਲੋਕਾਂ ਨੂੰ ਵੰਗਾਰਿਆ*

  ਲੁਧਿਆਣਾ 15 ਅਪ੍ਰੈਲ (ਵਰਿੰਦਰ ਪ੍ਰਕਾਸ਼ ਭਾਂਬਰੀ) ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੂੰ ਲੈਕੇ ਫਿਰਕਾਪ੍ਰਸਤ ਪਨੂੰ ਦੀਆਂ ਧਮਕੀਆਂ ਦਾ ਉਲਟਾ ਅਸਰ ਦੇਖਣ ਨੂੰ ਮਿਿਲਆ। ਬੀਤੇ ਸਮੇਂ 'ਚ ਬਾਬਾ ਸਾਹਿਬ ਦਾ ਜਨਮ ਦਿਨ ਜਿਆਦਾਤਰ ਉਨ੍ਹਾਂ ਦੇ ਬੁੱਤਾਂ ਉੱਤੇ ਹੀ ਮਨਾਇਆ ਜਾਂਦਾ ਸੀ ਪਰ ਇਸ ਵਾਰ ਪਨੂੰ ਨੂੰ ਮੂੰਹ ਤੋੜ ਜਵਾਬ ਦੇਣ ਲਈ ਬਾਬਾ ਸਾਹਿਬ ਦਾ ਜਨਮ ਦਿਨ ਪਿੰਡ ਪਿੰਡ ਮਨਾਇਆ ਗਿਆ। ਪਿੰਡ ਮਹਿਦੂਦਾਂ 'ਚ ਬਾਬਾ ਸਾਹਿਬ ਦਾ ਜਨਮ ਦਿਨ ਫਿਰਕਾਪ੍ਰਸਤ ਲੋਕਾਂ ਨੂੰ ਵੰਗਾਰਦਿਆਂ ਮਨਾਇਆ ਗਿਆ ਜਿਸ ਵਿੱਚ ਮੁਲਾਜਮ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਲੇਖਕ ਹਰਸ਼ਦੀਪ ਸਿੰਘ ਮਹਿਦੂਦਾਂ ਉਚੇਚੇ ਤੌਰ 'ਤੇ ਪੁੱਜੇ। ਉਨ੍ਹਾਂ ਪਿੰਡ ਦੇ ਮੋਹਤਬਰਾਂ ਦੇ ਨਾਲ ਬਾਬਾ ਸਾਹਿਬ ਦੀ ਫੋਟੋ ਉੱਤੇ ਫੁੱਲ ਮਾਲਾਵਾਂ ਭੇਟ ਕਰਦਿਆਂ ਸਰਧਾਂਜਲੀ ਦਿੱਤੀ। ਅਪਣੇ ਸੰਬੋਧਨ ਰਾਹੀਂ ਰਿਟਾ: ਬੀਪੀਈਓ ਪ੍ਰੀਤਮ ਸਿੰਘ, ਮਹਿੰਦਰ ਸਿੰਘ ਸੁਪਰਡੈਂਟ ਸਿੱਖਿਆ ਵਿਭਾਗ, ਇੰਜ ਹਰਵਿੰਦਰ ਸਿੰਘ ਪੀਡਬਲਿਊਡੀ, ਕਰਨੈਲ ਸਿੰਘ ਰੇਲਵੇ ਅਤੇ ਹੋਰਾਂ ਨੇ ਬਾਬਾ ਸਾਹਿਬ ਦੀ ਜੀਵਨੀ ਉੱਤੇ ਚਾਨਣਾ ਪਾਇਆ ਅਤੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਬਾਬਾ ਸਾਹਿਬ ਦਾ ਜਨਮ ਦਿਨ ਪਿੰਡ ਮਹਿਦੂਦਾਂ 'ਚ ਹਰ ਸਾਲ ਲੱਡੂ ਵੰਡ ਕੇ ਮਨਾਇਆ ਜਾਂਦਾ ਹੈ ਪਰ ਪਨੂੰ ਵਰਗੇ ਫਿਰਕਾਪ੍ਰਸਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਜਲੇਬੀਆਂ ਦਾ ਲੰਗਰ ਲਗਾ ਕੇ ਜੋਸ਼ ਭਰੇ ਮਾਹੌਲ 'ਚ ਜਨਮ ਦਿਨ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਨੂੰ ਜਿਹੇ ਲੋਕ ਸਿੱਖ ਭਾਈਚਾਰੇ ਅਤੇ ਦਲਿਤ ਭਾਈਚਾਰੇ 'ਚ ਨਫਰਤ ਪੈਦਾ ਕਰਨ ਦੀਆਂ ਜੋ ਕੋਸ਼ਿਸਾਂ ਕਰ ਰਹੇ ਹਨ ਉਨ੍ਹਾਂ ਨੂੰ ਸਾਰੇ ਲੋਕਾਂ ਨੇ ਸਾਂਝੇ ਤੌਰ 'ਤੇ ਜਨਮ ਦਿਨ ਮਨਾ ਕੇ ਫੇਲ੍ਹ ਕਰ ਦਿੱਤਾ ਹੈ। ਇਸ ਮੌਕੇ ਬਲਵਿੰਦਰ ਸਿੰਘ ਬਿੱਲੂ, ਸੁਖਦੇਵ ਸਿੰਘ ਗੁਰਮ, ਜੱਥੇਦਾਰ ਭਗਤ ਸਿੰਘ ਮਾਂਗਟ, ਸਕਿੰਦਰ ਸਿੰਘ, ਲਾਡੀ ਨਾਫਰੇ, ਬਿੱਟੂ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਸਨੀ, ਮਨੀ, ਜੱਗੀ, ਹਰਦੇਵ ਸਿੰਘ, ਸੁਰਜੀਤ ਸਿੰਘ, ਕੇਸਰ ਸਿੰਘ ਅਤੇ ਹੋਰ ਹਾਜਰ ਸਨ।