ਸਰਧਸ ਪ੍ਰਧਾਨ ਆਨੰਦ ਕਿਸ਼ੋਰ ਵਲੋਂ ਪਿੰਡ ਮਾਂਗਟ ਵਿਚ ਬਾਬਾ ਸਾਹਿਬ ਜੀ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਅਪੀਲ.

 

 ਲੁਧਿਆਣਾ ,   17 ਅਪ੍ਰੈਲ ( ਵਰਿੰਦਰ ਪ੍ਰਕਾਸ਼ ਭਾਂਬਰੀ)

ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਨੂੰ ਸਮਰਪਿਤ ਪਹਿਲਾਂ  ਸਮਾਗਮ 20 ਅਪ੍ਰੈਲ ਨੂੰ ਪਿੰਡ ਮਾਂਗਟ ਵਿਚ ਕਰਵਾਇਆ ਜਾਂ ਰਿਹਾ ਹੈ । ਜਾਣਕਾਰੀ ਦਿੰਦਿਆਂ ਡਾਕਟਰ ਬੀ ਆਰ ਅੰਬੇਡਕਰ ਯੂਥ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਬਾਬਾ ਸਾਹਿਬ ਜੀ ਦਾ ਇਹ ਪਹਿਲਾਂ ਪ੍ਰੋਗਰਾਮ ਹੈ ਜਿਸ ਵਿੱਚ ਪ੍ਰਗਤੀ ਕਲਾ ਕੇਂਦਰ ਵੱਲੋਂ ਜਸਵੀਰ ਸਿੰਘ ਦੀ ਟੀਮ ਦੇ ਨਾਲ ਨਾਟਕ ਪੇਸ਼ ਕੀਤਾ ਜਾਵੇਗਾ । ਸਤਿਗੁਰੂ ਰਵਿਦਾਸ ਧਰਮ ਸਮਾਜ ਸਰਧਸ ਪੰਜਾਬ ਦੇ ਪ੍ਰਧਾਨ ਆਨੰਦ ਕਿਸ਼ੋਰ ਨੇ ਦੱਸਿਆ ਕਿ ਪਿੰਡ ਮਾਂਗਟ ਵੱਲੋ ਕਈ ਸਾਲਾਂ ਤੋਂ ਸਾਰੇ ਪਿੰਡ ਨਿਵਾਸੀ ਮਿਲਕੇ ਦਿਨ ਤਿਉਹਾਰ ਮਨਾਉਂਦੇ ਹਨ ਹੁਣ ਜੋ ਪ੍ਰੋਗਰਾਮ 20 ਅਪ੍ਰੈਲ ਨੂੰ ਕਰਵਾ ਰਹੇ ਹਨ ਬਹੁਤ ਹੀ  ਸ਼ਿਲਾਘਾਂ ਯੋਗ ਹੈ ਸਾਰੇ ਸਮਾਜ ਨੂੰ ਮਿਲਕੇ ਪ੍ਰੋਗਰਾਮ ਨੂੰ ਸਫ਼ਲ ਬਨਾਉਣਾ ਚਾਹੀਦਾ ਹੈ । ਇਸ ਮੌਕੇ ਤੇ ਡਾਕਟਰ ਬੀ ਆਰ ਅੰਬੇਡਕਰ ਯੂਥ ਕਲੱਬ ਦੇ ਉਪ ਪ੍ਰਧਾਨ ਅਸ਼ਮੀਤ ਸਿੰਘ , ਉਪ ਪ੍ਰਧਾਨ ਰਾਜੇਸ਼ ਖਣਾ , ਜਤਿੰਦਰ ਮਾਂਗਟ , ਸਰਪੰਚ ਕਮਲ ਚੰਦ ਧੀਰ , ਹਰਬੰਸ ਸਿੰਘ , ਰੂਪ ਲਾਲ ਬੂਟਾ ਸਿੰਘ ਸੋਮਨਾਥ , ਅਮਿਤ ਅਤੇ ਹੋਰ ਸਾਥੀ ਹਾਜਰ ਹੋਏ ।