ਥਾਣੇਦਾਰ ਤੇ ਸਹਾਇਕ ਥਾਣੇਦਾਰ ਨੂੰ ਕਿਉਂ ਕੀਤਾ ਸਸਪੈਂਡ, ਜਾਣੋਂ ਕੀ ਹੈ ਮਾਮਲਾ.
ਬਠਿੰਡਾ : ਐਸਐਸਪੀ ਅਮਨੀਤ ਕੌਰ ਕੌਂਡਲ ਨੇ ਬਠਿੰਡਾ ਦੇ ਇਕ ਐਸ.ਐਚ.ਓ ਅਤੇ ਸਹਾਇਕ ਐਸ.ਐਚ.ਓ ਨੂੰ ਸਸਪੈਂਡ ਕਰ ਦਿੱਤਾ ਹੈ।
ਨਸ਼ਾ ਰੋਕਣ ਚ ਅਸਫਲ ਰਹਿਣ ਤੇ ਹੋਈ ਕਾਰਵਾਈ
ਐਸਐਸਪੀ ਅਮਨੀਤ ਕੋਂਡਲ ਵੱਲੋਂ ਥਾਣਾ ਸਿਵਲ ਲਾਈਨ ਦੇ ਐਸਐਚਓ ਰਵਿੰਦਰ ਸਿੰਘ ਅਤੇ ਐਡੀਸ਼ਨਲ ਐਸਐਚਓ ਬੇਅੰਤ ਸਿੰਘ ਨੂੰ ਸਿਵਲ ਲਾਈਨ ਥਾਣਾ ਖੇਤਰ ਵਿੱਚ ਨਸ਼ਾਖੋਰੀ ਨੂੰ ਰੋਕਣ ਵਿੱਚ ਅਸਫਲ ਰਹਿਣ ਦੇ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।ਨਸ਼ਿਆਂ ਦੇ ਖਿਲਾਫ ਕਾਰਵਾਈ ਨਾ ਕਰਨ ‘ਤੇ ਵੱਡਾ ਐਕਸ਼ਨ ਲੈਂਦੇ ਹੋਏ ਐਸ.ਐਚ.ਓ ਅਤੇ ਸਹਾਇਕ ਐਸ.ਐਚ.ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਕਾਰਵਾਈ ਵੀਰਵਾਰ ਸ਼ਾਮ ਨੂੰ ਕੀਤੀ ਗਈ, ਜਿਸ ਦੀ ਪੁਸ਼ਟੀ ਖੁਦ ਐਸਐਸਪੀ ਅਮਨਿਤ ਕੋਂਡਲ ਨੇ ਕੀਤੀ।
ਸੂਤਰਾਂ ਮੁਤਾਬਕ ਸਿਵਲ ਲਾਈਨ ਥਾਣੇ ਅਧੀਨ ਆਉਂਦੀ ਧੋਬੀਆਣਾ ਬਸਤੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਚਿੱਟੇ ਦੀ ਵੱਡੇ ਪੱਧਰ ’ਤੇ ਤਸਕਰੀ ਅਤੇ ਵਿਕਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਬਾਰੇ ਸਥਾਨਕ ਲੋਕਾਂ ਵੱਲੋਂ ਐਸਐਸਪੀ ਅਤੇ ਡੀਆਈਜੀ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ। ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਗਈ। ਦੱਸ ਦੇਈਏ ਕਿ ਪੰਜਾਬ ਵਿਚ ਸਰਕਾਰ ਨੇ ਨਸ਼ਾ ਖਤਮ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ, ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿਚ ਹੈ, ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਥਾਣਾ ਸਿਵਲ ਲਾਈਨ ਦੇ ਕਿਸੇ ਐਸ ਐੱਚ ਓ ਅਤੇ ਐਡੀਸ਼ਨਲ ਐਸ ਐੱਚ ਓ ਨੂੰ ਆਪਣੇ ਖੇਤਰ ਵਿੱਚ ਨਸ਼ਾ ਰੋਕਣ ਵਿੱਚ ਅਸਫਲ ਰਹਿਣ ਕਾਰਨ ਸਸਪੈਂਡ ਕੀਤਾ ਗਿਆ ਹੋਵੇ।
ਅੱਗੋਂ ਵੀ ਜਾਰੀ ਰਹੇਗੀ ਅਜਿਹੀ ਕਾਰਵਾਈ
ਐਸ ਐਸ ਪੀ ਅਮਨੀਤ ਕੌਂਡਲ ਨੇ ਸਪੱਸ਼ਟ ਕਰ ਦਿੱਤਾ ਕਿ ਇਸ ਤਰ੍ਹਾਂ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਨਸ਼ੇ ਖਿਲਾਫ਼ ਕਾਰਵਾਈ ਕਰਨ ਵਿੱਚ ਅਸਫਲ ਰਿਹਾ ਜਾਂ ਇਸ ਮਾਮਲੇ ਵਿਚ ਕਿਸੇ ਦੀ ਵੀ ਗਲਤੀ ਨਿਕਲੀ ਤਾਂ ਉਸ ਵਿਰੁੱਧ ਵੀ ਸਖਤ ਕਦਮ ਚੁੱਕੇ ਜਾਣਗੇ।
