ਅਕਾਲ ਗੜ ਮਾਰਕੀਟ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ ਮਨਾਇਆ ਗਿਆ.

 

ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲਿਆਂ ਨੇ ਹਾਜ਼ਰੀ ਭਰੀ 

ਲੁਧਿਆਣਾ (ਪ੍ਰਿਤਪਾਲ ਸਿੰਘ ਪਾਲੀ ) ਅਕਾਲ ਗੜ ਮਾਰਕੀਟ ਗੁਰਦਵਾਰਾ ਸਹਿਬ ਵਿਖੇ ਮਾਰਕੀਟ ਦੇ ਦੁਕਾਨਦਾਰਾਂ ਵਲੋ ਵਿਸ਼ੇਸ਼ ਤੌਰ ਤੇ ਖਾਲਸਾ ਸਾਜਣਾ ਦਿਵਸ ਮਨਾਇਆ ਗਿਆ ਜਿਸ ਵਿੱਚ ਉੱਚੇਚੇ ਤੌਰ ਤੇ ਭਾਰਤ ਦੇ ਘੱਟ ਗਿਣਤੀਆਂ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਅਤੇ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲਿਆਂ ਨੇ ਹਾਜ਼ਰੀ ਸਮੇਂ ਬੋਲਦੇ ਕਿਹਾ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਪੂਰੇ ਪਰਿਵਾਰ ਦੀ  ਸਮੁੱਚੇ ਦੇਸ਼ ਅਤੇ ਪੰਥ ਸਮਾਜ ਵਾਸਤੇ ਕੁਰਬਾਨੀ ਅਤੇ ਅੰਮ੍ਰਿਤ ਦੀ ਦਾਤ ਦੀ ਦੇਣ ਯਾਦ ਕਰਨ ਦੀ ਲੋੜ ਹੈ ਓਹਨਾ ਦੇ ਦੁਨੀਆ ਨਿਵੇਕਲੇ ਪੰਥ ਦੀ ਸਾਜਨਾ ਕੀਤੀ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਅਤੇ ਖੁਦ ਓਹਨਾ ਤੋਂ ਅੰਮ੍ਰਿਤ ਦੀ ਦਾਤ "ਆਪੇ ਗੁਰ ਚੇਲਾ" ਵਾਲੀ ਖੇਡ ਰਚੀ ਅਤੇ ਭਾਰਤ ਦੇਸ਼ ਦੇ ਲੋਕਾਂ ਨੂੰ ਸ਼ੇਰ ਬਣਾ ਕੇ ਜੁਲਮ ਦੇ ਖਿਲਾਫ ਲੜਨਾ ਸਿਖਾਇਆ ਜਿਸ ਕਰਕੇ ਲੰਬੇ ਸਮੇਂ ਦੀ ਮੁਗਲਾਂ,ਤੁਰਕਾ ਦੀ ਗੁਲਾਮੀ ਤੋਂ ਆਜ਼ਾਦੀ ਦਾ ਰਾਹ ਖੋਲਿਆ ਪਰ ਦੁੱਖ ਓਦੋਂ ਹੁੰਦਾ ਜਦੋਂ ਸਾਡੇ ਨੌਜਵਾਨ ਨਸ਼ੇ ਦੇ ਸੇਵਨ ਕਰਦੇ ਓਹਨਾ ਦੇ ਸੁਨੇਹਾ ਦਿੱਤਾ ਸਭ ਨੂੰ ਇਕੱਠੇ ਹੋ ਕੇ ਘਰ ਘਰ ਗਲੀ ਗਲੀ ਪਿੰਡ ਪਿੰਡ ਹੋਕਾ ਦਈਏ ਤਾਂ ਜੀ ਦਸਮ ਪਿਤਾ ਦੇ ਦੱਸੇ ਰਸਤੇ ਤੇ ਚੱਲ ਕੇ  ਨਸ਼ਾ ਰਹਿਤ ਕਰਕੇ ਨਿਰੋਏ ਸਮਾਜ ਦੀ ਰਚਨਾ ਕਰੀਏ ਗੁਰਦੀਪ ਸਿੰਘ ਗੋਸ਼ਾ ਨੇ ਜਿਥੇ ਸਭ ਸੰਗਤ ਦਾ ਧੰਨਵਾਦ ਕੀਤਾ ਉਥੇ  ਬੋਲਦੇ ਕਿਹਾ ਦਸਮ ਪਿਤਾ ਜੀ ਦੇ ਪੰਜ ਪਿਆਰੇ ਭਾਈ ਦਯਾ ਸਿੰਘ ਜੀ ਜੋ ਲਾਹੌਰ ਤੋਂ ਸਨ,ਭਾਈ ਧਰਮ ਸਿੰਘ ਜੀ ਜੌ ਯੂਪੀ ਤੋਂ ਸਨ,ਭਾਈ ਹਿੰਮਤ ਸਿੰਘ ਜੌ ਉੜੀਸਾ ਤੋਂ ਸਨ,ਭਾਈ ਮੋਹਕਮ ਸਿੰਘ ਜੀ ਜੌ ਗੁਜਰਾਤ ਤੋਂ ਸਨ,ਭਾਈ ਸਾਹਿਬ ਸਿੰਘ ਜੀ ਜੌ ਕਰਨਾਟਕਾ ਤੋਂ ਸਨ ਓਹਨਾ ਦੀ ਦੂਰ ਅੰਦੇਸ਼ੀ ਸੋਚ ਭਾਈਚਾਰਕ ਸਾਂਝ ਨੂੰ ਸਮਜੀਏ ਅਤੇ ਸਮੁੱਚੇ ਲੋਕਾਂ ਨੂੰ ਗੁਰੂ ਸਾਹਿਬ ਦਾ ਸੰਦੇਸ਼ ਨਾਲ ਜੋੜੀਏ ਇਸ ਮੌਕੇ ਤੇ ਸੰਗਤ ਰੂਪ ਵਿੱਚ ਭਾਜਪਾ ਦੇ ਜਿਲਾ ਪ੍ਰਧਾਨ ਰਜਨੀਸ਼ ਧੀਮਾਨ,ਪੰਜਾਬ ਭਾਜਪਾ ਦੇ ਸਾਬਕਾ ਜਰਨਲ ਸਕੱਤਰ ਜੀਵਨ ਗੁਪਤਾ ,ਪਰਵੀਨ ਬਾਂਸਲ, ਕੌਂਸਲਰ ਇੰਦਰ ਅਗਰਵਾਲ,ਸੁਨੀਲ ਮੋਦਗਿਲ,ਕੌਂਸਲਰ ਦਵਿੰਦਰ ਜੱਗੀ, ਭਾਈ ਸੁਖਜਿੰਦਰ ਸਿੰਘ,ਸੁਨੀਲ ਮਹਿਰਾ,ਅਸ਼ੋਕ ਥਾਪਰ, ਅਮਰਜੀਤ ਸਿੰਘ ਟਿੱਕਾ, ਸ਼ਿਨੁ ਚੁੱਘ,

ਗੁਰਬਚਨ ਸਿੰਘ ਮੀਤੂ ਦਵਿੰਦਰ ਸਿੰਘ ਜੇ ਜੇ ਮਨਪ੍ਰੀਤ ਸਿੰਘ ਬੰਟੀ ਪਰਮਜੀਤ ਸਿੰਘ ਪੰਮਾ ਗੁਰਜੀਤ ਸਿੰਘ ਮਨਿੰਦਰ ਸਿੰਘ ਮਿੰਟੂ ਗੁਰਿੰਦਰ ਸਿੰਘ ਐਮ ਪੀ ਅਰਵਿੰਦਰ ਸਿੰਘ ਟੋਨੀ ਮਨਿੰਦਰਪਾਲ ਸਿੰਘ ਮਿੱਢਾ ਅਮਰਜੀਤ ਸਿੰਘ ਪੰਮਾ ਧਰਮਿੰਦਰ ਸਿੰਘ ਜਗਜੀਤ ਸਿੰਘ ਨੀਟਾ,ਜਗਜੀਤ ਸਿੰਘ ਹੈਪੀ, ਕੁਲਦੀਪ ਸਿੰਘ ਰਵਿੰਦਰਪਾਲ ਸਿੰਘ ਸਾਜਨ ਗੁਰਵਿੰਦਰ ਸਿੰਘ ਪਾਵਹਾ ਗਗਨਦੀਪ ਸਿੰਘ ਰਿੱਕੀ ਜਤਿੰਦਰ ਸਿੰਘ ਬੌਬੀ ਨਰਿੰਦਰ ਸਿੰਘ ਖਾਲਸਾ ਅਮਨਦੀਪ ਸਿੰਘ ਸ਼੍ਰੀ ਨਗਰ ਅਮਰਜੀਤ ਸਿੰਘ ਲੰਡਨ,ਕੀਮਤੀ ਰਾਵਲ  ਡਾ ਸਤੀਸ਼ ਕੁਮਾਰ ਨਿਰਮਲ ਸਿੰਘ ਐਸ ਐਸ ਸੀਨੂ ਚੁੱਗ  ਕੌਂਸਲਰ ਸਿਮਰਨਜੀਤ ਸਿੰਘ ਸਿੰਮੂ ਕੌਂਸਲਰ  ਕੌਂਸਲਰ ਰਾਜੇਸ਼ ਮਿਸ਼ਰਾ ਕ ਕੌਂਸਲਰ ਮਨਿੰਦਰ ਸਿੰਘ ਰਾਣਾ ਵਿਨੀਤ ਬਹਿਲ ਗਗਨਪ੍ਰੀਤ ਸਿੰਘ ਨੰਦਾ ਨਿਰਭੈ ਸਿੰਘ ਅਮਰੀਕ ਸਿੰਘ ਮੀਕਾ ਹਰਭਜਨ ਸਿੰਘ ਖਾਲਸਾ ਸਤਵੰਤ ਸਿੰਘ ਬੋਬੀ  ਹਰਮੀਤ ਸਿੰਘ ਗੁਰਮੁਖ ਸਿੰਘ ਨਾਮਧਾਰੀ ਮਨਪ੍ਰੀਤ ਸਿੰਘ ਦੁਗਰੀ ਅਮਨ ਸੈਣੀ ਜਸਮੀਤ ਸਿੰਘ ਮੱਕੜ ਜਸਵੀਰ ਸਿੰਘ ਦੂਆ ਸਿਮਰਨਜੀਤ ਸਿੰਘ ਸੈਰੀ ਅਸ਼ਵਨੀ ਸੂਦ ਸੰਜੀਵ ਸੂਦ ਚਿਰਾਗ ਅਰੋੜਾ ਪ੍ਰਭਜੀਤ ਸਿੰਘ, ਸਿਮਰ ਅਹੂਜਾ ਆਦਿ ਹਾਜ਼ਰੀ ਸਨ।