ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮਪਾਲ ਕਸ਼ਯਪ ਨੂੰ ਜੁੱਤੇ ਪੁਆ ਕੇ ਸਮਾਜ ਦਾ ਦਿਲ ਜਿੱਤਿਆ-ਕਸ਼ਯਪ.
ਲੁਧਿਆਣਾ (ਪ੍ਰਿਤਪਾਲ ਸਿੰਘ ਪਾਲੀ) - ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਚੈਰੀਟੇਬਲ ਫਾਊਂਡੇਸ਼ਨ ਦੇ ਰਾਸ਼ਟਰੀ ਚੇਅਰਮੈਨ ਬੀ ਐਸ ਕਸ਼ਯਪ ਨੇ ਇਕ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਹਰਿਆਣਾ ਕੈਥਲ ਦੇ ਰਹਿਣ ਵਾਲੇ ਰਾਮਪਾਲ ਕਸ਼ਯਪ ਨੇ 14 ਸਾਲ ਪਹਿਲਾਂ ਇਹ ਵਰਤ ਰੱਖਿਆ ਸੀ ਕਿ ਜਦੋਂ ਤੱਕ ਸ੍ਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ ਅਤੇ ਮੈਂ ਉਹਨਾਂ ਨੂੰ ਮਿਲ ਨਹੀਂ ਲੈਂਦਾ, ਉਦੋਂ ਤੱਕ ਮੈਂ ਜੁੱਤਾ ਚੱਪਲ ਨਹੀਂ ਪਹਿਨਾਂਗਾ। ਜਦੋਂ ਇਹ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਆਪਣੇ ਕੋਲ ਬੁਲਾ ਕੇ ਰਾਮਪਾਲ ਕਸ਼ਯਪ ਨੂੰ ਖੁਦ ਜੁੱਤੇ ਪਹਿਨਾਏ ਤੇ ਅੱਗੇ ਤੋਂ ਐਸਾ ਨਾ ਕਰਨ ਲਈ ਕਿਹਾ। ਇੰਨੀ ਵੱਡੀ ਨਿਮਰਤਾ ਵਿਖਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਕਸ਼ਯਪ ਸਮਾਜ ਦਾ ਦਿਲ ਜਿੱਤ ਲਿਆ ਹੈ। ਸਾਡੇ ਭਾਰਤ ਦੇਸ਼ ਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਕਦੇ ਨਹੀਂ ਮਿਲਿਆ। ਇਹ ਇੱਕ ਮਿਸਾਲ ਹੈ।
