ਜਵੱਦੀ ਟਕਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫਤਾਵਰੀ ਨਾਮ ਸਿਮਰਨ ਸਮਾਗਮ ਮੌਕੇ ਜੁੜੀਆਂ ਸੰਗਤਾਂ.


ਭਗਤ ਧੰਨਾ ਜੀ ਦੀ ਬਾਣੀ ਦਾ ਰੂਪ ਅਤੇ ਵਿਸ਼ਾ ਪੱਖ, ਗੁਰਬਾਣੀ ਦੇ ਗੁਰਮਤਿ ਅਸ਼ੇ ਨਾਲ ਮੇਲ ਖਾਂਦਾ ਹੈ- ਸੰਤ ਅਮੀਰ ਸਿੰਘ


ਲੁਧਿਆਣਾ, 20 ਅਪ੍ਰੈਲ ( ਪ੍ਰਿਤਪਾਲ ਸਿੰਘ ਪਾਲੀ)-ਮਨੁੱਖਾ ਜਨਮ ਪੂਰਬਲੇ ਵਡਮੁੱਲੇ ਕਰਮਾਂ ਕਰਕੇ ਪ੍ਰਾਪਤ ਹੁੰਦਾ ਹੈ। ਇਸ ਨੂੰ ਸਫਲਾ ਕਰਨ ਲਈ ਮਨ ਸਦੀਵੀ ਪ੍ਰਭੂ ਸਿਮਰਨ 'ਚ, ਅੱਖਾਂ ਪ੍ਰਭੂ ਦੇ ਦਰਸ਼ਨ ਕਰਨ ਲਈ, ਕੰਨ੍ਹ ਉਸਦੀ ਵਡਿਆਈ ਸੁਣਨ ਵੱਲ ਲਾਗੇ ਰਹਿਣ। ਜਿਵੇਂ ਸ਼ਹੀਦ ਦੀ ਮੱਖੀ "ਸ਼ਹੀਦ" ਵਿੱਚ ਹੀ ਆਪਣਾ ਮਨ ਜੋੜ ਕੇ ਰੱਖਦੀ ਹੈ, ਇਸ ਤਰ੍ਹਾਂ ਜਗਿਆਸੂ ਦਾ ਮਨ ਸਦੀਵੀ "ਪ੍ਰਭੂ ਪ੍ਰੇਮ" ਵਿਚ ਭਿੱਜਾ ਹੋਇਆ ਰਹਿਣਾ ਚਾਹੀਦਾ ਹੈ ਅਤੇ ਰਸਨਾ ਤੋਂ ਕੇਵਲ ਗੁਰਬਾਣੀ ਸ਼ਬਦ ਦਾ ਹੀ ਉਚਾਰਨ ਹੁੰਦਾ ਰਹੇ। ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਫਤਾਵਰੀ ਨਾਮ ਸਿਮਰਨ ਸਮਾਗਮ ਮੌਕੇ ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਫੁਰਮਾਇਆ ਕਿ ਸਮੁੱਚਾ ਸੰਸਾਰ ਨਾਸ਼ਮਾਨ ਹੈ। ਜੋ ਦਿਨ ਅੱਜ ਚੜਿਆ ਉਸਨੇ ਛਿਪਣਾ ਵੀ ਹੈ। ਇਸੇ ਤਰ੍ਹਾਂ ਦਾ ਸਾਡਾ ਜੀਵਨ ਹੈ। ਇਸ ਲਈ ਸ਼ੁੱਭ ਅਮਲਾਂ ਅਤੇ ਗੁਰਬਾਣੀ ਨਾਮ ਸਿਮਰਨ ਤੋਂ ਕਦੇ ਢਿੱਲ ਮੱਠ ਨਾ ਕਰੀਏ। ਬਾਬਾ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਭਗਤ ਧੰਨਾ ਜੀ ਦੇ ਜੀਵਨ ਸਬੰਧੀ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਭਗਤ ਧੰਨਾ ਜੀ ਦੀ ਬਾਣੀ ਦਾ ਰੂਪ ਅਤੇ ਵਿਸ਼ਾ ਪੱਖ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ  ਗੁਰਮਤਿ ਅਸ਼ੇ ਨਾਲ ਮੇਲ ਖਾਂਦਾ ਹੈ। ਆਪ ਜੀ ਦਾ ਉਪਦੇਸ਼ ਮਨੁੱਖ ਆਪਣੀ ਕਿਰਤ ਕਰਕੇ ਜੀਵਨ ਨਿਰਬਾਹ ਕਰੇ, ਉਨ੍ਹਾਂ ਸ਼ੁਭ ਕਰਮ ਕਰਨ ਅਤੇ ਨਿਰਮਾਣਤਾ ਵਾਲਾ ਜੀਵਨ ਜਿਊਣ ਦੀ ਜਾਂਚ ਸਮਝਾਈ। ਬਾਬਾ ਜੀ ਨੇ ਭਗਤ ਜੀ ਦੀ ਬਾਣੀ "ਗੋਪਾਲ ਤੇਰਾ ਆਰਤਾ.." ਦੇ ਸਿੱਧੇ ਸਪੱਸ਼ਟ ਬੋਲਾਂ ਦਾ ਹਵਾਲਾ ਦਿੰਦੀਆਂ ਗੁਰੂ ਸਾਹਿਬ ਜੀ ਸਨਮੁੱਖ ਭਗਤ ਜੀ ਵਰਗਾ ਗੁਰੂ ਸਾਹਿਬ ਜੀ ਨਾਲ ਪ੍ਰੇਮ, ਦ੍ਰਿੜ ਵਿਸ਼ਵਾਸ ਬਣਾਉਣ ਲਈ ਪ੍ਰੇਰਦਿਆਂ ਫੁਰਮਾਇ ਗੁਰੂ ਸਾਹਿਬ ਜੀ ਕਿਰਪਾ ਦੀ ਦ੍ਰਿਸ਼ਟੀ ਬਣਾਉਣ ਤਾਂ ਜੋ ਸਾਡੀ ਵੀ ਸਭਨਾਂ ਦੀ ਅਰਜੋਈ ਭਲੀ ਭਾਂਤ ਸੁਣੀ ਜਾਵੇ। ਇਸ ਤੋਂ ਪਹਿਲਾ ਗੁਰਸਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀਆਂ ਨੇ ਤੰਤੀ ਸਾਜਾ ਨਾਲ ਗੁਰਬਾਣੀ ਕੀਰਤਨ ਕੀਤੇ। ਗੁਰੂ ਕਾ ਲੰਗਰ ਅਤੁੱਟ ਵਰਤਿਆ।