ਜਥੇਦਾਰ ਨਿਮਾਣਾ ਨੇ ਜੈਕਾਰਿਆਂ ਦੀ ਗੂੰਜ ਵਿੱਚ ਦਿੱਲੀ ਤੇ ਹਰਿਆਣਾ ਦੇ ਧਾਰਮਿਕ ਯਾਤਰਾ ਦੀਆਂ ਬੱਸਾਂ ਨੂੰ ਕੀਤਾ ਰਵਾਨਾ.

 

   ਲੁਧਿਆਣਾ 22 ਅਪ੍ਰੈਲ(ਰਾਕੇਸ਼ ਅਰੋੜਾ)  ਗੁਰੂ ਕੀ ਲਾਡਲੀ ਫੋਜ ਜੱਥੇ ਵੱਲੋਂ ਸੰਗਤਾਂ ਨੂੰ ਗੁਰੂ ਧਾਮਾ ਦੇ ਇਤਹਾਸਿਕ ਗੁਰਦੂਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਗੁਰ ਇਤਿਹਾਸ ਤੋਂ ਜਾਣੂ ਕਰਵਾਕੇ ਗੁਰੂ ਸਾਹਿਬਾਨ ਦੇ ਦਸੇ ਮਾਰਗ ਤੇ ਚੱਲਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਵਡਾ ਉਪਰਾਲਾ ਕੀਤਾ ਜਾ ਰਿਹਾ ਹੈ। ਇਨ੍ਹਾ ਸ਼ਬਦਾ ਦਾ ਪ੍ਰਗਟਾਵਾ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਅਤੇ ਕੌਮੀ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਸਥਾਨਕ ਗੁਰਦੂਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਫੀਲਡ ਗੰਜ, ਲੁਧਿਆਣਾ ਵਿਖੇ ਕੀਤਾ। ਇਸ ਮੌਕੇ ਤੇ ਨਿਸ਼ਾਨ ਸਾਹਿਬ ਦੇ ਝੰਡੇ ਥੱਲੇ ਰਜਿੰਦਰ ਸਿੰਘ ਰਾਜਾ, ਪਰਮਜੀਤ ਸਿੰਘ ਬਬੂ ਦੀ ਅਗਵਾਈ ਵਿੱਚ ਦਿੱਲੀ ਅਤੇ ਹਰਿਆਣਾ ਦੇ ਗੁਰਦੂਆਰਾ ਬੰਗਲਾ ਸਾਹਿਬ,ਗੁਰਦੂਆਰਾ ਸੀਸ ਗੰਜ ਸਾਹਿਬ, ਗੁਰਦੂਆਰਾ ਮਜਨੂੰ ਟਿੱਲਾ ਸਾਹਿਬ , ਗੁਰਦੂਆਰਾ ਮੋਤੀ ਬਾਗ ਸਾਹਿਬ ਗੁ; ਨਾਨਕ ਪਿਆਉ ਸਾਹਿਬ, ਗੁਰਦੂਆਰਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਦਿੱਲੀ ਅਤੇ ਹਰਿਆਣਾ ਦੇ ਗੁਰਦੂਆਰਾ ਨਾਨਕਸਰ ਸਾਹਿਬ ਕਰਨਾਲ, ਗੁਰਦੂਆਰਾ ਸ੍ਰੀ ਗੁਰੂ ਸਿੰਘ ਪਾਤਸ਼ਾਹੀ ਪਹਿਲੀ ਪਾਣੀਪਤ, ਗੁਰਦੂਆਰਾ ਭਾਈ ਲਾਲੋ ਜੀ ਪਾਣੀਪਤ, ਗੁਰਦੂਆਰਾ ਪੰਜੋਖੜਾ ਸਾਹਿਬ ਅੰਬਾਲਾ, ਗੁਰਦੂਆਰਾ ਮੰਜੀ ਸਾਹਿਬ ਅੰਬਾਲਾ ਲਈ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਜੈਕਾਰਿਆਂ ਦੀ ਗੂੰਜ ਵਿੱਚ ਬਸਾਂ ਨੂੰ ਰਵਾਨਾ ਕੀਤਾ। ਇਸ ਮੌਕੇ ਤੇ ਸੁਰਜੀਤ ਸਿੰਘ ਸਚਦੇਵਾ, ਗੁਰਮੀਤ ਸਿੰਘ ਬਿੰਦਰਾ,ਹਾਜ਼ਰ ਸਨ