ਖੰਨਾ (ਦਿਵਿਆਂਸ਼ੂ ਸ਼ਰਮਾ) : ਖੰਨੇ ਦੇ ਨੇੜਲੇ ਪਿੰਡ ਭਮੱਦੀ ਤੋਂ ਜਸਕਰਨ ਸਿੰਘ 23 ਸਾਲ ਦੀ ਉਮਰ ਵਿੱਚ ਪਿਛਲੀ ਵਾਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਕੇ ਆਈ.ਆਰ.ਐਸ. ਬਣੇ ਸਨ, ਹੁਣ 25 ਦਾ ਸਾਲ ਦੀ ਉਮਰ ਵਿੱਚ 240 ਰੈਂਕ ਹਾਸਿਲ ਕਰਕੇ ਆਈ.ਏ.ਐਸ ਬਣ ਗਏ ਹਨ।