ਟਕਸਾਲੀ ਅਕਾਲੀ ਆਗੂ ਹਰਪਾਲ ਸਿੰਘ ਚੱਢਾ ਚੱਲ ਵਸੇ .

ਲੁਧਿਆਣਾ 23 ਅਪ੍ਰੈਲ(ਪ੍ਰਿਤਪਾਲ ਸਿੰਘ ਪਾਲੀ) ਲਗਭਗ 50 ਵਰੇ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸਰਦਾਰ ਹਰਪਾਲ ਸਿੰਘ ਚੱਡਾ ਜਿਨਾਂ ਨੇ ਅਨੇਕਾਂ ਵਾਰ ਜੇਲ ਯਾਤਰਾ ਵੀ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਹੁਕਮ ਹਰ ਸਮੇਂ ਅੱਗੇ ਹੋ ਕੇ ਵਿਚਰਦੇ ਰਹੇ ਉਹਨਾਂ ਨੇ ਮੁਢਲੇ ਸਮੇਂ ਵਿੱਚ ਗੁਰਦੁਆਰਾ ਗਊ ਘਾਟ ਪਾਤਸ਼ਾਹੀ ਪਹਿਲੀ ਵਿਖੇ ਇੱਕ ਸੁਸਾਇਟੀ ਦੇ ਮੁਢਲੇ ਮੈਂਬਰ ਦੇ ਤੌਰ ਤੇ ਗੁਰੂ ਘਰ ਵਿੱਚ ਬੜਾ ਲੰਮਾ ਸਮਾਂ ਸੇਵਾ ਕੀਤੀ ਉਸ ਤੋਂ ਬਾਅਦ ਯੂਥ ਅਕਾਲੀ ਦਲ ਵਿੱਚ ਅਕਾਲੀ ਦਲ ਵਿੱਚ ਰਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਲੱਗੇ ਮੋਰਚਿਆਂ ਵਿੱਚ ਜੇਲ ਯਾਤਰਾ ਵੀ ਕੀਤੀ ਬੀਤੀ ਰਾਤ ਉਹ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਗੁਰਦੁਆਰਾ ਗਾਡ ਪਾਤਸ਼ਾਹ ਪਹਿਲੀ ਨੇੜੇ ਬਣੇ ਸ਼ਮਸ਼ਾਨ ਘਾਟ ਕੀਤਾ ਗਿਆ ਜਿੱਥੇ ਉਹਨਾਂ ਦੇ ਬਹੁਤ ਸਾਰੇ ਪੁਰਾਣੇ ਸਾਥੀ ਰਿਸ਼ਤੇਦਾਰ ਮਿੱਤਰ ਮੌਜੂਦ ਸਨ ਰਿਸ਼ਤੇ ਵਿੱਚ ਸਰਦਾਰ ਹਰਪਾਲ ਸਿੰਘ ਕੋਹਲੀ ਦੇ ਨਜ਼ਦੀਕੀ ਰਿਸ਼ਤੇਦਾਰ ਸਨ।