ਬਸਪਾ ਦੇ ਸੂਬਾ ਪ੍ਰਧਾਨ ਕਰੀਮਪੁਰੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕਰ ਸਖਤ ਕਾਰਵਾਈ ਦੀ ਕੀਤੀ ਮੰਗ.
*ਲੁਧਿਆਣਾ ਦਾ ਜੱਥੇਬੰਦਕ ਢਾਂਚਾ ਮਜਬੂਤ ਕਰਨ ਲਈ ਕੀਤੀਆਂ ਨਵੀਆਂ ਨਿਯੁਕਤੀਆਂ*
*ਬਿਲਗਾ ਦਿਹਾਤੀ ਦੇ ਇੰਚਾਰਜ ਤੇ ਬਿੱਟੂ ਸ਼ੇਰਪੁਰੀ ਮੀਡੀਆ ਇੰਚਾਰਜ ਨਿਯੁਕਤ*
ਲੁਧਿਆਣਾ 25 ਅਪ੍ਰੈਲ *(ਵਰਿੰਦਰ ਪ੍ਰਕਾਸ਼ ਭਾਂਬਰੀ )* ਬਹੁਜਨ ਸਮਾਜ ਪਾਰਟੀ ਜਿਲਾ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਡਾਕਟਰ ਅੰਬੇਡਕਰ ਭਵਨ ਜਲੰਧਰ ਬਾਈਪਾਸ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਪੁੱਜੇ। ਉਨ੍ਹਾਂ ਬਸਪਾ ਦੀ ਕੌਮੀਂ ਪ੍ਰਧਾਨ ਭੈਣ ਕੁਮਾਰੀ ਵਾਂਗ ਪਹਿਲਗਾਮ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕੇਂਦਰ ਸਰਕਾਰ ਨੂੰ ਇਸ ਮਾਲੇ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਤੋਂ ਜਲਦ ਸਖਤ ਕਾਰਵਾਈ ਅਮਲ 'ਚ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਹਮਲਾ ਅਤਿ ਦੁਖਦਾਇਕ ਹੈ ਅਤੇ ਬਹੁਜਨ ਸਮਾਜ ਪਾਰਟੀ ਪੀੜਤ ਪਰਿਵਾਰਾਂ ਨਾਲ ਗਹਿਰੀ ਸੰਵੇਦਨਾ ਪ੍ਰਗਟ ਕਰਦੀ ਹੈ। ਉਨ੍ਹਾਂ ਵੱਲੋਂ ਲੁਧਿਆਣਾ ਦਾ ਜੱਥੇਬੰਦਕ ਢਾਂਚਾ ਹੋਰ ਮਜਬੂਤ ਕਰਦਿਆਂ ਸਾਬਕਾ ਜਿਲ੍ਹਾ ਪ੍ਰਧਾਨ ਸੀਨੀਅਰ ਆਗੂ ਪ੍ਰਗਣ ਬਿਲਗਾ ਨੂੰ ਲੁਧਿਆਣਾ ਦਿਹਾਤੀ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਬਿੱਟੂ ਸ਼ੇਰਪੁਰ ਨੂੰ ਜਿਲ੍ਹਾ ਮੀਡੀਆ ਇੰਚਾਰਜ, ਮੀਨੂ ਧੀਰ ਨੂੰ ਜਿਲਾ ਕੋਆਰਡੀਨੇਟਰ ਤੇ ਮਹਿਲਾ ਵਿੰਗ ਦੀ ਇੰਚਾਰਜ, ਸੁਰੇਸ਼ ਕੁਮਾਰ ਸੋਨੂ ਨੂੰ ਜਨਰਲ ਸਕੱਤਰ, ਇੰਦਰੇਸ਼ ਕੁਮਾਰ ਤੋਮਰ ਨੂੰ ਕੈਸ਼ੀਅਰ, ਬਲਵਿੰਦਰ ਕੋਚ ਨੂੰ ਜ਼ਿਲ੍ਹਾ ਕੋਆਰਡੀਨੇਟਰ ਤੇ ਇੰਚਾਰਜ ਵਿਧਾਨ ਸਭਾ ਸੈਂਟਰਲ, ਰਜਿੰਦਰ ਨਿੱਕਾ ਨੂੰ ਜ਼ਿਲ੍ਹਾ ਕੋਆਰਡੀਨੇਟਰ ਤੇ ਇੰਚਾਰਜ ਵਿਧਾਨ ਸਭਾ ਪੂਰਬੀ, ਅਮਰੀਕ ਸਿੰਘ ਘੁਲਾਲ, ਜ਼ਿਲ੍ਹਾ ਕੋਆਰਡੀਨੇਟਰ ਤੇ ਇੰਚਾਰਜ ਵਿਧਾਨ ਸਭਾ ਦੱਖਣੀ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਡੀ ਦਾ ਜਲਦ ਹੋਰ ਵੀ ਵਿਸਥਾਰ ਕੀਤਾ ਜਾਵੇਗਾ ਤੇ 30 ਅਪ੍ਰੈਲ ਤੱਕ ਜਿਲ੍ਹੇ ਦੀਆਂ ਸਾਰੀਆਂ ਵਿਧਾਨ ਸਭਾ ਦੀਆਂ ਟੀਮਾਂ ਤਿਆਰ ਕਰਨ ਦਾ ਕੰਮ ਅਹੁਦੇਦਾਰਾਂ ਨੂੰ ਦਿੱਤਾ ਗਿਆ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਤੇ ਜੋਨ ਇੰਚਾਰਜ ਪ੍ਰਵੀਨ ਬੰਗਾ, ਜਿਲ੍ਹਾ ਇੰਚਾਰਜ ਜੀਤ ਰਾਮ ਬਸਰਾ ਅਤੇ ਸ਼ਹਿਰੀ ਪ੍ਰਧਾਨ ਬਲਵਿੰਦਰ ਜੱਸੀ ਵੀ ਹਾਜਰ ਸੀ।
