ਪੰਥਕ ਵਿਦਵਾਨ ਤੇ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ ਦੇ ਪਿਤਾ ਦਾ ਅੰਤਿਮ ਸੰਸਕਾਰ 26 ਨੂੰ.
ਸ੍ਰ.ਹਰਦਿਆਲ ਸਿੰਘ ਜੀ ਦਾ ਸੰਸਕਾਰ 26ਅਪਰੈਲ ਨੂੰ ਲੁਧਿਆਣਾ ਦੀ ਦਾਣਾ ਮੰਡੀ ਸ਼ਮਸ਼ਾਨਘਾਟ ਨੇੜੇ ਅਰੋੜਾ ਪੈਲਿਸ : ਨਿਮਾਣਾ
ਲੁਧਿਆਣਾ (ਰਾਕੇਸ਼ ਅਰੋੜਾ) : ਪੰਥ ਵਿਦਵਾਨ ਅਤੇ ਸਿੱਖ ਪ੍ਰਚਾਰਕ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦੇ ਪਿਤਾ ਸ੍ਰ.ਹਰਦਿਆਲ ਸਿੰਘ ਜੀ ਪਿਛਲੇ ਦਿਨੀਂ ਵਾਹਿਗੁਰੂ ਦੇ ਭਾਣੇ ਨੂੰ ਮੰਨਦਿਆਂ ਹੋਇਆ ਅਕਾਲ ਚਾਲਾਣਾ ਕਰ ਗਏ ਹਨ ਉਨ੍ਹਾਂ ਦਾ ਸੰਸਕਾਰ ਮਿਤੀ 26 ਸਮਾਂ ਸ਼ਾਮ 4 ਵਜ਼ੇ ਸ਼ਮਸ਼ਾਨ ਘਾਟ, ਨੇੜੇ ਦਾਣਾ ਮੰਡੀ, ਬੈਕ ਸਾਈਡ ਅਰੋੜਾ ਪੈਲੇਸ ਲੁਧਿਆਣਾ ਵਿਖੇ ਹੋਵੇਗਾ। ਦਾਸ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਅਤੇ ਕੋਮੀ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਅਤੇ ਸਾਥੀਆਂ ਜੁਗਰਾਜ ਸਿੰਘ ਮੰਡ ਪ੍ਰਧਾਨ ਯੂਥ ਵਿੰਗ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ,ਭਾਈ ਮਨਜੀਤ ਸਿੰਘ ਬੁਟਾਹਰੀ, ਭਾਈ ਹਰਪਾਲ ਸਿੰਘ ਨਿਮਾਣਾ, ਭਾਈ ਭੁਪਿੰਦਰ ਸਿੰਘ ਨਿਊ ਸੁਭਾਸ਼ ਨਗਰ ਪ੍ਰਧਾਨ ਗੁ; ਸਿੰਘ ਸਭਾ, ਸਰਪੰਚ ਮਨਜੀਤ ਸਿੰਘ ਤੂਰ ਬਾਜੜਾ, ਸਰਪੰਚ ਨਿਰਮਲ ਸਿੰਘ ਬੇਰਕਲਾਂ, ਪਰਮਜੀਤ ਸਿੰਘ ਨੱਤ, ਬਲਦੇਵ ਸਿੰਘ ਸੰਧੂ, ਅਮਰਜੀਤ ਸਿੰਘ ਭੱਟੀ, ਪ੍ਰਭਦੀਪ ਸਿੰਘ ਸੇਖੋਂ ਪ੍ਰਧਾਨ ਦਿਹਾਤੀ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ, ਸ਼ਮਸ਼ੇਰ ਸਿੰਘ ਲਾਡੋਵਾਲ, ਜੁਝਾਰ ਸਿੰਘ, ਬੀਬੀ ਸਵਿੰਦਰਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ), ਪਰਵਿੰਦਰ ਸਿੰਘ ਗਿੰਦਰਾ,ਜਸਪਾਲ ਸਿੰਘ, ਤਨਜੀਤ ਸਿੰਘ, ਲਕਸ਼ਮਣ ਸਿੰਘ ਖਾਲਸਾ ਵੱਲੋਂ ਇਸ ਦੁਖਦਾਈ ਮੌਕੇ ਉਤੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ।
ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਆਗੂ ਭਾਈ ਬਲਜੀਤ ਸਿੰਘ ਬੀਤਾ ਨੇ ਵੀ ਭਾਈ ਪਿੰਦਰਪਾਲ ਸਿੰਘ ਨਾਲ ਦੁੱਖ ਸਾਂਝਾ ਕੀਤਾ।
