ਸ਼੍ਰੋਮਣੀ ਅਕਾਲੀ ਦਲ ਵੇਲੇ ਪੰਜਾਬ ਦਾ ਹੋਇਆ ਵਿਕਾਸ , ਪਛੋਕੜ ਮੂੰਹ ਬੋਲਦੀ ਤਸਵੀਰ -ਸੁਖਬੀਰ ਸਿੰਘ ਬਾਦਲ.

  •                                        * ਐਡਵੋਕੇਟ ਘੁੰਮਣ ਦੀ ਜਿੱਤ ਲਈ ਵਰਕਰ ਇੱਕਜੁੱਟ  ਹੋਣ       

 * ਵੱਡੀ ਗਿਣਤੀ ਵਿੱਚ ਦੂਜੀਆਂ ਪਾਰਟੀਆਂ ਦੇ ਵਰਕਰ ਅਤੇ ਆਗੂ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਲ                   

 ਲੁਧਿਆਣਾ 26 ਅਪ੍ਰੈਲ   (ਅਸ਼ਵਨੀ ਅਹੂਜਾ) : ਪੰਜਾਬ ਦੀ ਤਰੱਕੀ ਜਦ ਵੀ ਹੋਈ ਉਹ ਸਿਰਫ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਪੱਛਮੀ ਦੀ ਉੱਪ ਚੋਣ ਲਈ ਪਾਰਟੀ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਦੇ ਗ੍ਰਹਿ ਵਿਖੇ ਰੱਖੀ ਗਈ ਵਰਕਰ ਮੀਟਿੰਗ ਮੌਕੇ ਕੀਤਾ। ਇਸ ਮੌਕੇ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੂੰ ਇੱਕਜੁੱਟ ਹੋਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਹਲਕੇ ਦੇ ਵੋਟਰਾਂ ਤੱਕ ਲੇ ਜਾਣ ਲਈ ਪ੍ਰੇਰਿਤ ਕੀਤਾ ਉੱਥੇ ਪਾਰਟੀ ਦੀਆਂ ਉਪਲਭਧੀ ਦੀ ਗੱਲਬਾਤ ਕਰਦਿਆਂ ਕਿਹਾ ਕਿ ਦੂਜੀਆਂ ਰਾਜਸੀ ਪਾਰਟੀਆਂ ਦੇ ਮੁੱਖ ਮੰਤਰੀ ਹੈਲੀਕਾਪਟਰਾਂ ਤੇ ਚੜ੍ਹਕੇ ਸਿਰਫ ਸੈਰ ਦਾ ਆਨੰਦ ਮਾਣਦੇ ਹਨ ਪਰ ਸ੍ਰੋਮਣੀ ਅਕਾਲੀ ਦਲ ਨੇ ਸਿਰਫ ਪੰਜਾਬ ਦੀ ਡਿਵੈਲਪਮੈਂਟ (ਤਕੱਕੀ) ਦੀ ਵਿਉਂਤਬੰਦੀ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਨੈਸ਼ਨਲ ਪਾਰਟੀਆਂ ਵਾਸਤੇ ਪੰਜਾਬ ਇਕ ਸੂਬਾ ਹੈ ਤੇ ਉਹ ਸਿਰਫ ਵੋਟ ਲੈਣ ਵਾਸਤੇ ਆਉਂਦੀਆਂ ਹਨ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇਕਰ ਪੰਜਾਬ ਵਿਚੋਂ ਉਨ੍ਹਾਂ ਨੂੰ ਵੋਟ ਨਹੀਂ ਪੈਂਦੀ ਤਾਂ ਉਹ ਹਰਿਆਣਾ, ਯੂ ਪੀ, ਬਿਹਾਰ, ਰਾਜਸਥਾਨ ਆਦਿ ਦਾ ਰੁੱਖ ਕਰ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਇਕ ਐਸੀ ਪਾਰਟੀ ਹੈ ਜੋ ਸੂਬਾ ਪੰਜਾਬ ਦੀ ਹੱਦ ਤੋਂ ਬਾਹਰ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਸਾਨੂੰ ਪਿਛੋਕੜ ਤੇ ਝਾਤ ਮਾਰਨੀ ਚਾਹੀਦੀ ਹੈ। ਉਨ੍ਹਾਂ ਹਲਕਾ ਪੱਛਮੀ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ  ਪੰਥ ਹਿਤੈਸ਼ੀ ਸ੍ਰੋਮਣੀ ਅਕਾਲੀ ਦਲ ਦੇ ਸੂਝਵਾਨ ਅਤੇ ਜੁਝਾਰੂ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੂੰ ਵੋਟ ਪਾਕੇ ਕਾਮਯਾਬ ਕਰਨ। ਇਸ ਮੌਕੇ ਜਿੱਥੇ ਪਾਰਟੀ ਦੀ ਪਹਿਲੀ ਕਤਾਰ ਦੇ ਆਗੂ ਵੱਲੋਂ ਵੀ ਸੰਬੋਧਨ ਕੀਤਾ ਗਿਆ ਉੱਥੇ  ਇਸ ਮੌਕੇ ਵੱਖ ਵੱਖ ਰਾਜਸੀ ਪਾਰਟੀਆਂ ਦੇ  ਵੱਡੀ ਗਿਣਤੀ ਵਿੱਚ  ਵਰਕਰ  ਅਤੇ ਆਗੂ ਅਪਣੀ ਪਾਰਟੀ ਨੂੰ ਅਲਵਿਦਾ ਆਖ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਵੀ ਹੋਏ। ਇਸ ਮੌਕੇ ਦਲਜੀਤ ਸਿੰਘ ਚੀਮਾ, ਜੱਥੇਦਾਰ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਭਿੰਦਾ, ਸ਼ਰਨਜੀਤ ਸਿੰਘ ਢਿੱਲੋਂ, ਹਰੀਸ਼ ਰਾਏ ਢਾਂਡਾ, ਗੁਰਮੀਤ ਸਿੰਘ ਕੁਲਾਰ, ਬਾਬਾ ਅਜੀਤ ਸਿੰਘ, ਮਾਨ ਸਿੰਘ ਗਰਚਾ, ਸਰਬਜੀਤ ਸਿੰਘ ਝਿੰਜਰ,  ਵਿਨਰਜੀਤ ਸਿੰਘ ਗੋਲਡੀ, ਪ੍ਰਭਜੀਤ ਸਿੰਘ ਧਾਲੀਵਾਲ, ਹਰਚਰਨ ਸਿੰਘ ਗੋਹਲਵੜੀਆ, ਰਣਜੀਤ ਸਿੰਘ ਢਿੱਲੋਂ, ਜਗਬੀਰ ਸਿੰਘ ਸੋਖੀ, ਜਸਪ੍ਰੀਤ ਸਿੰਘ ਹੌਬੀ, ਮਾਸਟਰ ਰਣਜੀਤ ਸਿੰਘ, ਜੀਵਨ ਧਵਨ ਗੁਰਚਰਨ ਸਿੰਘ ਗਰੇਵਾਲ, ਅੰਮ੍ਰਿਤ ਪਾਲ ਸਿੰਘ ਗੁਰੋਂ , ਰਖਵਿੰਦਰ ਸਿੰਘ ਗਾਬੜੀਆ, ਦਰਬਾਰ ਸਿੰਘ ਗੁਰੂ, ਐਸ ਆਰ ਕਲੇਰ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਰਜਿੰਦਰ ਸਿੰਘ ਬੌਬੀ ਗਰਚਾ,  ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ, ਰਾਣੀ ਧਾਲੀਵਾਲ, ਨੀਲਮ ਕੋਹਲੀ, ਰਜਨੀਸ ਪਾਲ ਸਿੰਘ ਧਾਲੀਵਾਲ, ਰਛਪਾਲ ਸਿੰਘ ਫੌਜੀ, ਜੱਥੇਦਾਰ ਕੁਲਦੀਪ ਸਿੰਘ ਖਾਲਸਾ, ਜਸਦੀਪ ਸਿੰਘ ਕਾਉਂਕੇ, ਆਰ ਡੀ ਸ਼ਰਮਾ, ਪ੍ਰਲਾਦ ਸਿੰਘ ਢੱਲ, ਡਾ ਅਸਵਨੀ ਪਾਸੀ, ਕਮਲ ਅਰੋੜਾ, ਇੰਦਰਜੀਤ ਸਿੰਘ ਗਿੱਲ, ਕੰਵਲਜੀਤ ਸਿੰਘ ਦੁਆ, ਬਲਵਿੰਦਰ ਸਿੰਘ ਡੁਲਗੱਚ, ਜਗਜੀਤ ਸਿੰਘ ਜੱਗਾ, ਨੂਰਜੋਤ ਸਿੰਘ ਮੱਕੜ, ਹਰਪ੍ਰੀਤ ਸਿੰਘ ਡੰਗ, ਹਰਿੰਦਰ ਸਿੰਘ ਲਾਲੀ, ਤੇਜਿੰਦਰ ਸਿੰਘ ਡੰਗ, ਸਰਬਜੀਤ ਸਿੰਘ ਛਾਪਾ, ਬਲਵਿੰਦਰ ਸਿੰਘ ਭੁੱਲਰ, ਜਤਿੰਦਰ ਸਿੰਘ ਖਾਲਸਾ, ਸੁਰਜੀਤ ਸਿੰਘ ਦੰਗਾ ਪੀੜਤ, ਮਨਸਿਮਰਨ ਸਿੰਘ, ਜੋਗਿੰਦਰ ਸਿੰਘ ਜਿੰਦੂ, ਚਮਕੌਰ ਸਿੰਘ ,ਹਰਪ੍ਰੀਤ ਸਿੰਘ ਸਿੱਧੂ, ਗੁਰਬਖਸ਼ੀ ਸਿੰਘ ਬੇਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।