ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਸੇਵਾਦਾਰਾਂ ਨੂੰ ਕੀਤਾ ਸਨਮਾਨਿਤ.
ਲੁਧਿਆਣਾ 29 ਅਪ੍ਰੈਲ (ਰਾਕੇਸ਼ ਅਰੋੜਾ) - ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਵੱਲੋਂ ਸੁਸਾਇਟੀ ਦੇ ਸੇਵਾਦਾਰ ਗੁਰਮੀਤ ਸਿੰਘ ਖਾਲਸਾ, ਦਵਿੰਦਰ ਸਿੰਘ, ਹਰਨੇਕ ਸਿੰਘ ਲੋਟੇ,ਦਵਿੰਦਰ ਸਿੰਘ ਟੋਨੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਗੁਰਦੂਆਰਾ ਮੰਜੀ ਸਾਹਿਬ ਜੋੜਾ ਘਰ ਆਲਮਗੀਰ ਸਾਹਿਬ ਵਿਖੇ, ਖੂਨਦਾਨ ਕੈਂਪਾਂ ਅਤੇ ਮਨੁੱਖਤਾ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਦੇ ਬਦਲੇ ਭਾਈ ਘੱਨ੍ਈਆ ਸਿੰਘ ਜੀ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗੁਰਵਿੰਦਰ ਸਿੰਘ ਗੋਲਡੀ ਸੋਹਲ, ਅਮਰਜੀਤ ਸਿੰਘ ਭੱਟੀ,ਬਲਦੇਵ ਸਿੰਘ ਸੰਧੂ, ਰਾਣਾ ਸਿੰਘ ਦਾਦ, ਸਰਬਜੀਤ ਸਿੰਘ ਸੋਹਲ, ਭੁਪਿੰਦਰ ਸਿੰਘ ਜਗਦੇਵ, ਹਰਪ੍ਰੀਤ ਸਿੰਘ ਹੈਪੀ ਹਾਜ਼ਰ ਸਨ
