ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਫਿਰੋਜ਼ਪੁਰ ਜ਼ੋਨ ਦੇ ਸਕੱਤਰ ਅਵਤਾਰ ਸਿੰਘ ਸਾਬੂਆਣਾ ਨੂੰ ਸਦਮਾ.
ਲੁਧਿਆਣਾ 30 ਅਪ੍ਰੈਲ (ਰਾਕੇਸ਼ ਅਰੋੜਾ) - ਫਿਰੋਜ਼ਪਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਫਿਰੋਜ਼ਪੁਰ ਜੋਨ ਦੇ ਸਕੱਤਰ ਅਵਤਾਰ ਸਿੰਘ ਸਾਬੂਆਣਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਸ: ਸਰਵਨ ਸਿੰਘ ਸਾਬੂਆਣਾ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਅੰਤਿਮ ਯਾਤਰਾ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਫਿਰੋਜ਼ਪੁਰ ਜੋਨ ਦੇ ਪ੍ਰਧਾਨ ਗੁਰਮੇਲ ਸਿੰਘ ਜੀਆ ਬੱਗਾ, ਸੁਰਜੀਤ ਸਿੰਘ ਫੌਜੀ, ਕੇਵਲ ਸਿੰਘ, ਸੁਖਜਿੰਦਰ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ ਆਦਿ ਆਗੂਆਂ ਨੇ ਸ਼ਰਧਾਂਜਲੀ ਦਿੱਤੀ।