ਬਿਜਲੀ ਮੁਲਾਜ਼ਮਾਂ ਨੇ ਮਈ ਦਿਵਸ ਤੇ ਕੀਤੀ ਰੈਲੀ.
ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਝੰਡਾ ਲਹਿਰਾ ਕੇ ਭੇਂਟ ਕੀਤੀ ਸ਼ਰਧਾਂਜਲੀ
ਲੁਧਿਆਣਾ 1 ਮਈ (ਇੰਦਰਜੀਤ) - ਸੁੰਦਰ ਨਗਰ ਡਵੀਜ਼ਨ ਦੀਆਂ ਵੱਖ ਵੱਖ ਬਿਜਲੀ ਮੁਲਾਜਮ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ 220 ਕੇਵੀ ਗੋਂਸਗੜ੍ਹ ਬਿਜਲੀ ਘਰ, 66 ਕੇਵੀ ਮੇਹਰਬਾਨ ਬਿਜਲੀ ਘਰ ਅਤੇ ਮੁੱਖ ਦਫਤਰ ਤੇ 66 ਕੇਵੀ ਨੂਰਵਾਲਾ ਬਿਜਲੀ ਘਰ ਵਿਖੇ ਮਜਦੂਰ ਦਿਵਸ ਮਨਾਇਆ ਗਿਆ ਜਿੱਥੇ 1 ਮਈ 1886 ਨੂੰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਸੰਘਰਸ਼ ਕਰਦੇ ਹੋਏ ਸ਼ਹੀਦ ਹੋਏ ਮਜਦੂਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਲਾਲ ਝੰਡਾ ਲਹਿਰਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਵੱਖ ਵੱਖ ਥਾਵਾਂ ਉੱਤੇ ਲੱਡੂ ਵੀ ਵੰਡੇ ਗਏ। ਸੁੰਦਰ ਨਗਰ ਡਵੀਜ਼ਨ ਵਿਖੇ ਮੰਚ ਦਾ ਸੰਚਾਲਨ ਕਰਦਿਆਂ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਡਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ, ਮੁੱਖ ਬੁਲਾਰੇ ਐਡੀਸ਼ਨਲ ਐਸ ਡੀ ਓ ਰਘਵੀਰ ਸਿੰਘ ਰਾਮਗੜ੍ਹ ਸੂਬਾ ਜਥੇਬੰਦਕ ਸਕੱਤਰ ਟੀ ਐਸ ਯੂ ਤੇ ਕੇਵਲ ਸਿੰਘ ਬਨਵੈਤ ਸੂਬਾ ਮੀਤ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਨੇ ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਉੱਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਕੰਮ ਕਰਨ ਦਾ ਸਮਾਂ ਅੱਠ ਘੰਟੇ ਨਿਸਚਿਤ ਕਰਨ ਲਈ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਵੇਲੇ ਦੀ ਤਾਨਸ਼ਾਹ ਸਰਕਾਰ ਤੇ ਸਰਮਾਏਦਾਰੀ ਨੂੰ ਝੁਕਾਅ ਕੇ ਕੇਵਲ ਆਪਣੇ ਲਈ ਹੀ ਨਹੀਂ ਬਲਕਿ ਸਾਨੂੰ ਵੀ ਹੱਕ ਲੈਕੇ ਦਿੱਤੇ। ਇਸ ਲਈ ਉਨ੍ਹਾਂ ਦੀਆਂ ਕੁਰਬਾਨੀਆਂ ਅਜਾਈ ਨਹੀਂ ਜਾਣ ਦਿੱਤੀਆਂ ਚਾਹੀਦੀਆਂ। ਉਨ੍ਹਾਂ ਮੌਜੂਦਾ ਕੇਂਦਰ ਅਤੇ ਸੂਬਾ ਸਰਕਾਰਾਂ ਉੱਤੇ ਵਰਦਿਆਂ ਕਿਹਾ ਕਿ ਦੋਵੇਂ ਸਰਕਾਰਾਂ ਨੇ ਦੇਸ਼ ਅਤੇ ਸੂਬੇ ਦੇ ਹਾਲਾਤ ਸ਼ਿਕਾਗੋ ਤੋਂ ਵੀ ਬਦਤਰ ਕੀਤੇ ਹੋਏ ਹਨ। ਸਰਮਾਏਦਾਰਾਂ ਨੂੰ ਲਾਭ ਦੇਣ ਲਈ ਹਰ ਖੇਤਰ ਦਾ ਨਿੱਜੀਕਰਨ ਕਰਦਿਆਂ ਉਨ੍ਹਾਂ ਨੂੰ ਅੰਨੀ ਲੁੱਟ ਦੀ ਖੁੱਲ ਦਿੱਤੀ ਜਾ ਰਹੀ ਹੈ ਪਰ ਮੁਲਾਜ਼ਮ ਵਰਗ ਅਜਿਹਾ ਨਹੀਂ ਹੋਣ ਦੇਵੇਗਾ। ਨਵੇਂ ਮੁਲਾਜਮਾਂ ਨੂੰ ਸੰਘਰਸ਼ ਦੀ ਗੁੜ੍ਹਤੀ ਦੇਣ ਹਿੱਤ ਸ੍ਰ ਰਾਮਗੜ੍ਹ ਤੇ ਸ੍ਰ ਬਨਵੈਤ ਨੇ ਪਹਿਲਾਂ ਸੰਬੋਧਨ ਕੀਤਾ ਤਾਂ ਜ਼ੋ ਉਸ ਤੋਂ ਸੇਧ ਲੈਕੇ ਨਵੇਂ ਆਗੂ ਵੀ ਦੋ ਸ਼ਬਦ ਸ਼ਿਕਾਗੋ ਦੇ ਸ਼ਹੀਦਾਂ ਬਾਰੇ ਜਰੂਰ ਕਹਿਣ। ਮੇਵਾ ਸਿੰਘ ਸਾਬਕਾ ਡਵੀਜ਼ਨ ਪ੍ਰਧਾਨ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ, ਧਰਮਿੰਦਰ ਸਰਕਲ ਪ੍ਰਧਾਨ ਟੀ ਐਸ ਯੂ, ਸਰਤਾਜ ਸਿੰਘ ਇੰਪਲਾਈਜ ਫੈਡਰੇਸ਼ਨ ਪਹਿਲਵਾਨ, ਬਹਾਦਰ ਸਿੰਘ ਲੁਹਾਰਾ ਐਸ ਸੀ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ, ਧਰਮਪਾਲ ਟੀ ਐਸ ਯੂ ਤੇ ਕੇਸ਼ਵ ਦਿਆਲ ਸੀਐਚਵੀ ਨੇ ਵੀ ਸੰਬੋਧਨ ਕੀਤਾ। ਮੇਹਰਬਾਨ ਗਰਿੱਡ 'ਤੇ ਗੁਰਵਿੰਦਰ ਸਿੰਘ ਮੁੱਖ ਖਜਾਨਚੀ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਵੱਲੋਂ ਚਾਹ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਜਗੀਰ ਸਿੰਘ ਸਾਬਕਾ ਸੂਬਾ ਮੀਤ ਪ੍ਰਧਾਨ ਟੀ ਐਸ ਯੂ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਗੌਰਵ ਕੁਮਾਰ, ਬਲਵੀਰ ਚੰਦ, ਦੀਪਕ ਕੁਮਾਰ, ਕਰਤਾਰ ਸਿੰਘ, ਹਿਰਦੇ ਰਾਮ, ਗੁਰਦੀਪ ਸਿੰਘ, ਰਾਜੇਸ਼ ਕੁਮਾਰ, ਜਗਦੀਸ਼ ਚੰਦ, ਅਮਰਜੀਤ ਸਿੰਘ, ਤਿਲਕਰਾਜ, ਅਮਰੀਕ ਸਿੰਘ, ਰਾਮ ਅਵਧ, ਬਲਸ਼ੇਰ ਸਿੰਘ, ਕਮਲਦੀਪ ਸਿੰਘ, ਕਮਲਜੀਤ ਸਿੰਘ, ਸ਼ਿਵ ਕੁਮਾਰ, ਨਰਿੰਦਰ ਸਿੰਘ, ਰਮਨ, ਪਰਮਪਾਲ ਸਿੰਘ, ਨਿਰਭੈ ਸਿੰਘ, ਬਿੰਦਰ, ਸੋਮਨਾਥ, ਸਰਬਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਬਾਅਦ ਵਿੱਚ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਵੱਲੋਂ ਨਵੇਂ ਬਣੇ 66 ਕੇਵੀ ਬਿਜਲੀ ਘਰ ਟਿੱਬਾ ਥਾਣਾ ਵਿਖੇ ਵੀ ਯੂਨੀਅਨ ਦਾ ਲਾਲ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਿੱਥੇ ਗੁਰਪ੍ਰੀਤ ਸਿੰਘ ਮਹਿਦੂਦਾਂ, ਮੇਵਾ ਸਿੰਘ, ਸ਼ਰਨਜੀਤ ਸਿੰਘ, ਦੀਪਕ ਕੁਮਾਰ, ਬਹਾਦਰ ਸਿੰਘ ਲੁਹਾਰਾ, ਕਰਤਾਰ ਸਿੰਘ, ਹਿਰਦੇ ਰਾਮ, ਬਲਸ਼ੇਰ ਸਿੰਘ, ਰਾਮ ਅਵਧ, ਅਮਰਜੀਤ ਸਿੰਘ, ਪੰਕਜ, ਧਰਮਪਾਲ ਤੋਂ ਇਲਾਵਾ ਹੋਰ ਹਾਜ਼ਰ ਸਨ।
