ਹਰੀ ਨਲੂਆ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਖੂਨਦਾਨ ਕੈਂਪ ਲਾਇਆ.
ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ 800ਵਾਂ ਮਹਾਨ ਖੂਨਦਾਨ ਕੈਂਪ ਲਾਇਆ
ਲੁਧਿਆਣਾ 1 ਮਈ (ਰਾਕੇਸ਼ ਅਰੋੜਾ) ਸਿੱਖ ਪੰਥ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਜੀ ਦੇ ਸ਼ਹਾਦਤ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਵੱਲੋਂ ਸੁਸਾਇਟੀ ਦੇ ਸੇਵਾਦਾਰ ਗੁਰਿੰਦਰ ਸਿੰਘ ਸੰਧੂ ਕਿਰਤੋਂਵਾਲ ਤੇ ਬਲਦੇਵ ਸਿੰਘ ਸੰਧੂ ਦੀ ਅਗਵਾਈ ਹੇਠ 800ਵਾ ਮਹਾਨ ਖੂਨਦਾਨ ਕੈਂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਚੰਚਲ ਸਿੰਘ ਜੀ ਦੇ ਸਹਿਯੋਗ ਨਾਲ ਗੁਰਦੂਆਰਾ ਬੇਰ ਸਾਹਿਬ ਵਿਖੇ ਲਗਾਇਆ ਗਿਆ। ਇਸ ਸਮੇਂ ਸੁਸਾਇਟੀ ਦੇ ਸੇਵਾਦਾਰ ਬਲਦੇਵ ਸਿੰਘ ਸੰਧੂ ਨੇ ਦੱਸਿਆ ਮਹਾਨ ਖੂਨਦਾਨ ਕੈਂਪ ਦੌਰਾਨ 50 ਬਲੱਡ ਯੂਨਿਟ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਸਰਪੰਚ ਜਸਪਾਲ ਸਿੰਘ,ਸਰਪੰਚ ਗੁਰਦੇਵ ਸਿੰਘ, ਲਾਲ ਸਿੰਘ ਨਬੀਪੂਰ,ਰਣਜੀਤ ਸਿੰਘ ਰਾਣਾ, ਵਰਿੰਦਰ ਸਿੰਘ,ਜਸਕਰਨ ਸਿੰਘ, ਆਲਮਜੀਤ ਸਿੰਘ, ਕਮਲਜੀਤ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ,ਗੁਰਵਿੰਦਰ ਸਿੰਘ, ਸਰਬਜੀਤ ਸਿੰਘ ਸੋਹਲ, ਨਰਦੀਪ ਸਿੰਘ ਹਾਜ਼ਰ ਸਨ
