ਸੇਕਰਡ ਹਾਰਟ ਕਾਨਵੈਂਟ ਸਕੂਲ ਜਮਾਲਪੁਰ ਦੀ ਸੁਖਮਨੀ ਕੁਮਾਰੀ ਨੇ 12ਵੀਂ 'ਚ ਕੀਤੇ 94.5 ਫੀਸਦੀ ਅੰਕ ਪ੍ਰਾਪਤ.

ਲੁਧਿਆਣਾ : ਅਪ੍ਰੈਲ (ਵਰਿੰਦਰ ਪ੍ਰਕਾਸ਼ ਭਾਂਬਰੀ) ਸੈਕਰਟ ਹਾਰਟ ਕਾਨਵੈਂਟ ਸਕੂਲ ਜਮਾਲਪੁਰ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਤੋਂ 12ਵੀਂ ਦੇ ਨਤੀਜਿਆਂ ਚ ਚੰਗਾ ਮੁਕਾਮ ਹਾਸਿਲ ਕਰਦਿਆਂ ਆਪਣਾ ਦਬਦਬਾ ਕਾਇਮ ਰੱਖਿਆ ਹੈ, ਇਸੇ ਹੀ ਤਹਿਤ ਸੁਖਮਨੀ ਕੁਮਾਰੀ ਨੇ 94.5 ਅੰਕ ਹਾਸਲ ਕਰਕੇ ਸਕੂਲ ਦੇ ਨਾਲ - ਨਾਲ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕੀਤਾ ਹੈ । ਕਲਾਸ ਟੀਚਰ ਸ੍ਰੀਮਤੀ ਰੇਨੂ ਅਤੇ ਪੂਨਮ ਮੈਡਮ , ਅਧਿਆਪਕ ਜਤਿੰਦਰ ਨੇ ਸੁਖਮਨੀ ਕੁਮਾਰੀ ਅਤੇ ਉਸ ਦੇ ਮਾਤਾ - ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਸਟਾਫ ਦੀ ਮਿਹਨਤ ਦੇ ਨਾਲ - ਨਾਲ ਬੱਚੇ ਨੂੰ ਸਫਲ ਬਣਾਉਣ ਲਈ ਉਸ ਦੇ ਮਾਤਾ -ਪਿਤਾ ਦਾ ਵੀ ਬਹੁਤ ਵੱਡਾ ਤੇ ਅਹਿਮ ਯੋਗਦਾਨ  ਹੁੰਦਾ ਹੈ । ਇਸ ਮੌਕੇ ਤੇ ਹਾਜ਼ਰ ਸੁਖਮਨੀ ਕੁਮਾਰੀ ਦੇ ਮਾਤਾ ਪਿਤਾ ਸਮਾਜ ਸੇਵਕ ਨੀਰਜ ਪਟੇਲ ਅਤੇ ਉਨਾਂ ਦੀ ਧਰਮ  ਪਤਨੀ ਨੇ ਸਕੂਲ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਹਨਾਂ ਦੀ ਬੱਚੀ ਨੇ ਜੋ ਮੁਕਾਮ ਹਾਸਿਲ ਕੀਤਾ ਹੈ ਉਹ ਸਭ ਸਕੂਲ ਸਟਾਫ ਦੀ ਮਿਹਨਤ ਸਦਕਾ ਹੈ, ਕਿਉਂਕਿ ਬੱਚੇ ਨੂੰ ਮਾਤਾ - ਪਿਤਾ ਤੋਂ ਬਾਅਦ ਟੀਚਰ ਹੀ ਹੈ ਜੋ ਉਸਨੂੰ ਸਹੀ ਰਸਤਾ ਦਿਖਾਉਂਦਾ ਹੈ ਉਹ ਸਕੂਲ ਮੈਨੇਜਮੈਂਟ ਅਤੇ ਸਕੂਲ ਸਟਾਫ ਨੂੰ ਵਧਾਈ ਦਿੰਦੇ ਹਨ ਜਿਨਾਂ ਦੀ ਮਿਹਨਤ ਸਦਕਾ ਅੱਜ ਉਹਨਾਂ ਦੀ ਬੇਟੀ ਨੇ ਇੱਕ ਚੰਗਾ ਮੁਕਾਮ ਹਾਸਿਲ ਕਰਦਿਆਂ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।