ਸਰਧਸ ਦੇ ਪ੍ਰਧਾਨ ਅਨੰਦ ਕਿਸ਼ੋਰ ਨੂੰ ਡਾ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਦਿੱਤਾ ਸੱਦਾ.

ਲੁਧਿਆਣਾ 1 ਮਈ (ਰਾਕੇਸ਼ ਅਰੋੜਾ) ਡਾਕਟਰ ਬੀ ਆਰ ਅੰਬੇਦਕਰ ਯੂਥ ਵੈਲਫੇਅਰ ਐਂਡ ਸਪੋਰਟਸ ਸੁਸਾਇਟੀ ਮੁਹੱਲਾ ਕਾਰਾਬਾਰਾ, ਅਰਜਨ ਨਗਰ, ਲੁਧਿਆਣਾ ਵਿਖੇ 3 ਮਈ ਦਿਨ ਸ਼ਨੀਵਾਰ ਸ਼ਾਮ ਨੂੰ ਸ਼ਾਮ 7 ਵਜੇ ਤੋਂ ਲੈ ਕੇ 11 ਵਜੇ ਤੱਕ ਵਿਸ਼ਾਲ ਸਮਾਗਮ ।

ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਵਿੱਧ,ਸ੍ਰੀ ਬਲਜੀਤ ਕੁਮਾਰ, ਸ੍ਰੀ ਵਿਜੇ ਝੱਲੀ, ਨਰੇਸ਼ ਕੁਮਾਰ, ਪਾਰਸ ਰਾਮ, ਧਰਮ ਪਾਲ, ਵਿੱਕੀ ਕੁਮਾਰ,ਕਪਿਲ ਕੁਮਾਰ, ਸ਼ਮਸ਼ੇਰ ਲਾਲ, ਬੱਬਲੂ, ਮਨੋਜ਼ ਕੁਮਾਰ, ਨਰੇਸ਼ ਨੇ ਦੱਸਿਆ ਕਿ ਡਾਕਟਰ ਵੀ ਆਰ ਅੰਬੇਦਕਰ ਸਾਹਿਬ ਜੀ ਦੇ 134ਵੇਂ ਜਨਮ ਦਿਵਸ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਮਿਸ਼ਨਰੀ ਗਾਇਕ ਗਿਆਨ ਗੰਗੜ,ਐਸ ਐਸ ਆਜ਼ਾਦ ਮਿਸ਼ਨਰੀ ਗਾਇਕ ਡਾਕਟਰ ਬੀ ਅਰ ਅੰਬੇਦਕਰ ਸਾਹਿਬ ਜੀ ਦੀ ਜੀਵਨੀ ਤੇ ਗੁਣਗਾਣ ਕਰਨਗੇ ।ਸਮਾਗਮ ਸੱਦਾਂ ਪੱਤਰ ਅੱਜ ਸਤਿਗੁਰੂ ਰਵਿਦਾਸ ਧਰਮ ਸਮਾਜ ਰਜਿ ਦੇ ਪ੍ਰਧਾਨ ਸ੍ਰੀ ਅਨੰਦ ਕਿਸ਼ੋਰ, ਅਤੇ ਸੰਨੀ ਐਸ ਕੇ ਟ੍ਰੇਡਰਸ  ਨੂੰ ਦਿੱਤਾ ਗਿਆ ਅਤੇ  ਬਲਜੀਤ ਕੁਮਾਰ, ਵਿਜੇ ਝੱਲੀ, ਨਰੇਸ਼ ਕੁਮਾਰ, ਪਾਰਸ ਰਾਮ, ਕਪਿਲ ਕੁਮਾਰ, ਮਨਪ੍ਰੀਤ ਸਿੰਘ ਆਦਿ ਸਮੂਹ ਸੰਗਤਾਂ ਅਪੀਲ ਕੀਤੀ ਹੈ ਕਿ ਉਹ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜਨਮਦਿਨ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰ ਹੋ ਕੇ ਵੱਡੀ ਪੱਧਰ ਤੇ ਮਨਾਉਣ।