ਸੀਟੀ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਰਚਿਆ ਇਤਿਹਾਸ: ਸਾਰੰਗਥੇਮ ਨਿਰੁਪਮਾ ਬਣੀ ਮਿਸ ਯੂਨੀਵਰਸ ਮਣੀਪੁਰ 2025.
ਲੁਧਿਆਣਾ 5 ਮਈ (ਰਾਕੇਸ਼ ਅਰੋੜਾ) - ਸਾਨੂੰ ਇਹ ਐਲਾਨ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸੀਟੀ ਯੂਨੀਵਰਸਿਟੀ ਦੀ ਮਨੋਵਿਗਿਆਨ ਦੀ ਵਿਦਿਆਰਥਣ ਸਾਰੰਗਥੇਮ ਨਿਰੁਪਮਾ ਨੇ ਮਿਸ ਯੂਨੀਵਰਸ ਮਣੀਪੁਰ 2025 ਦਾ ਖਿਤਾਬ ਜਿੱਤ ਲਿਆ ਹੈ। ਨਿਰੁਪਮਾ ਦੀ ਇਹ ਜਿੱਤ ਉਸਦੀ ਲਗਨ, ਹਿੰਮਤ ਅਤੇ ਸਮਾਜ ਵਿੱਚ ਬਦਲਾਵ ਲਿਆਉਣ ਦੀ ਇੱਛਾ ਦਾ ਨਤੀਜਾ ਹੈ। ਹੁਣ ਉਹ ਮਣੀਪੁਰ ਦੀ ਨੁਮਾਇੰਦਗੀ ਕਰਦਿਆਂ ਮਿਸ ਯੂਨੀਵਰਸ ਇੰਡੀਆ ਵਿੱਚ ਹਿੱਸਾ ਲੈਣਗੀਆਂ।ਉਸਦੀ ਯਾਤਰਾ 2022 ਵਿੱਚ ਮਿਸ ਮਣੀਪੁਰ ਨਾਲ ਸ਼ੁਰੂ ਹੋਈ, ਜਿੱਥੇ ਉਸਨੇ ਸਮਾਜਕ ਰੁੜੀਆਂ ਨੂੰ ਤੋੜਦਿਆਂ ਨੌਜਵਾਨ ਕੁੜੀਆਂ ਦੀ ਆਵਾਜ਼ ਬਣਕੇ ਆਪਣੀ ਪਛਾਣ ਬਣਾਈ। ਫਿਰ 2023 ਵਿੱਚ ਮੇਗਾ ਮਿਸ ਨੌਰਥਈਸਟ ਜਿੱਤ ਕੇ 19ਵਾਂ ਐਡੀਸ਼ਨ ਆਪਣੇ ਨਾਮ ਕੀਤਾ। ਮਣੀਪੁਰ ਵਿੱਚ ਜੰਗ ਅਤੇ ਹਿੰਸਾ ਦੇ ਦਰਦ ਨੂੰ ਦੇਖਦਿਆਂ ਉਸਨੇ ਮਨੋਵਿਗਿਆਨ ਦੀ ਪੜ੍ਹਾਈ ਦੀ ਰਾਹ ਫੜੀ, ਤਾਂ ਜੋ ਉਹ ਐਸੇ ਲੋਕਾਂ ਦੀ ਮਦਦ ਕਰ ਸਕੇ ਜੋ ਮਨੋਵਿਗਿਆਨਕ ਤੰਗੀਆਂ ਦਾ ਸਾਹਮਣਾ ਕਰ ਰਹੇ ਹਨ। ਔਰਤਾਂ, ਬੱਚਿਆਂ ਅਤੇ ਅਮਨ ਲਈ ਆਵਾਜ਼ ਚੁੱਕਣ 'ਤੇ ਉਸਨੂੰ ਸਾਇਬਰ ਹੇਰਾਸਮੈਂਟ ਦਾ ਵੀ ਸਾਹਮਣਾ ਕਰਨਾ ਪਿਆ। ਐਸੇ ਵਿੱਚ, ਮਿਸ ਯੂਨੀਵਰਸ ਮਣੀਪੁਰ 2025 ਬਣਨਾ ਇੱਕ ਬਹੁਤ ਵੱਡਾ ਤੇ ਹੌਸਲਾ ਦੇਣ ਵਾਲਾ ਪਗ ਹੈ।
ਆਪਣੀ ਜਿੱਤ 'ਤੇ ਨਿਰੁਪਮਾ ਨੇ ਕਿਹਾ:
"ਮੈਂ ਮਣੀਪੁਰ ਦੀ ਨੁਮਾਇੰਦਗੀ ਕਰਕੇ ਗੌਰਵ ਮਹਿਸੂਸ ਕਰ ਰਹੀ ਹਾਂ। ਮੈਂ ਇਸ ਮੰਚ 'ਤੇ ਪਿਆਰ, ਸ਼ਾਂਤੀ ਅਤੇ ਨਫਰਤ ਦੇ ਅੰਤ ਲਈ ਕੰਮ ਕਰਨਾ ਚਾਹੁੰਦੀ ਹਾਂ। ਮੇਰੀ ਕੋਸ਼ਿਸ਼ ਰਹੇਗੀ ਕਿ ਸਕਾਰਾਤਮਕਤਾ ਫੈਲਾਈ ਜਾਵੇ ਅਤੇ ਉਹ ਲੋਕ ਜੋ ਸੰਗਰਸ਼ ਰਾਹੀਂ ਲੰਘ ਰਹੇ ਹਨ, ਉਨ੍ਹਾਂ ਦਾ ਹੌਸਲਾ ਵਧਾਇਆ ਜਾਵੇ।”ਸੀਟੀ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ:
“ਸਾਰੰਗਥੇਮ ਨਿਰੁਪਮਾ ਦੀ ਕਹਾਣੀ ਹਿੰਮਤ, ਸਮਰਪਣ ਅਤੇ ਅਡਿੱਗਤਾ ਦੀ ਮਿਸਾਲ ਹੈ। ਉਹ ਸਾਡੀ ਯੂਨੀਵਰਸਿਟੀ ਦੀ ਸ਼ਾਨ ਹੈ। ਅਸੀਂ ਉਸਦੇ ਸੁਨੇਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।”
ਅਸੀਂ ਸਾਰੰਗਥੇਮ ਨਿਰੁਪਮਾ ਨੂੰ ਉਸਦੀ ਇਹ ਮਹਾਨ ਉਪਲਬਧੀ ਲਈ ਦਿਲੋਂ ਵਧਾਈ ਦਿੰਦੇ ਹਾਂ ਅਤੇ ਮਿਸ ਯੂਨੀਵਰਸ ਇੰਡੀਆ 2025 ਵਿੱਚ ਕਾਮਯਾਬੀ ਦੀ ਕਾਮਨਾ ਕਰਦੇ ਹਾਂ।
