ਗਿੱਦੜਬਾਹਾ (ਨਰਿੰਦਰ ਵਧਵਾ) ਮਾਸਟਰ ਗੇਮਜ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਗਿੱਦੜਬਾਹਾ ਦੇ ਬਾਸਕਟਬਾਲ ਕੋਚ ਏਐਸ ਆਈ, ਜਗਸੀਰ ਸਿੰਘ ਪੁਰੀ ਨੂੰ ਗੋਲਡ ਮੈਡਲ ਮਿਲਿਆ ਹੈ। ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਵਿਖੇ ਹੋਈ ਮਾਸਟਰ ਗੇਮਜ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਰਤ ਭਰ ਤੋਂ 6 ਵੱਖ ਵੱਖ ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ ਜਿਨਾਂ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਤੇ ਕੇਰਲਾ ਸ਼ਾਮਿਲ ਸਨ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਪਹਿਲਾ ਸਥਾਨ ਕੀਤਾ ਜਦੋਂਕਿ ਪੰਜਾਬ ਦੀ ਟੀਮ ਵਿੱਚ ਸ਼ਮੂਲੀਅਤ ਕਰਨ ਵਾਲੇ ਗਿੱਦੜਬਾਹਾ ਦੇ ਬਾਸਕਟਬਾਲ ਕੋਚ ਏਐਸ ਆਈ, ਜਗਸੀਰ ਸਿੰਘ ਪੁਰੀ ਨੇ ਇਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ। ਗੋਲਡ ਮੈਡਲ ਹਾਸਲ ਕੀਤਾ ਹੈ। ਏਐਸ ਆਈ, ਜਗਸੀਰ ਸਿੰਘ ਪੁਰੀ ਦੇ ਗਿੱਦੜਬਾਹਾ ਪਹੁੰਚਣ ਤੇ ਡੀਐਸਪੀ,ਸ ਅਵਤਾਰ ਸਿੰਘ ਰਾਜਪਾਲ ਅਤੇ ਥਾਣਾ ਕੋਟਭਾਈ ਦੇ ਐਸ,ਐਚ,ਓ, ਜਸਵੀਰ ਸਿੰਘ ਸਮੇਤ ਸ਼ਹਿਰ ਵਾਸੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ।