ਐਨਸੀਸੀ ਏਅਰ ਵਿੰਗ ਜੂਨੀਅਰ ਕੈਡਿਟਾਂ ਦੀ ਭਰਤੀ ਲਈ ਲਗਾਇਆ ਗਿਆ ਕੈਂਪ.

 

ਲੁਧਿਆਣਾ ( )ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ ਵਿਖੇ ਅੱਜ ਐਨ ਸੀ ਸੀ ਏਅਰ ਵਿੰਗ ਜੂਨੀਅਰ ਕੈਡਿਟਸ ਦੀ ਭਰਤੀ ਲਈ ਨੰਬਰ 4 ਪੰਜਾਬ ਏਅਰ ਸਕੁਡਰਨ ਐਨ ਸੀ ਸੀ ਲੁਧਿਆਣਾ ਦੇ ਵੱਲੋਂ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਸੰਬੰਧ ਵਿੱਚ ਵਧੇਰੇ ਜਾਣਕਾਰੀ ਸਾਂਝਾਂ ਕਰਦਿਆਂ ਏ ਐਨ ਓ ਫਸਟ ਅਫਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਸਾਲ 2025-26 ਦੇ ਲਈ ਐਨਸੀਸੀ ਜੂਨੀਅਰ ਵਿੰਗ ਦੇ ਵਿੱਚ ਨਵੇਂ ਕੈਡਿਟਾਂ ਦੀ ਭਰਤੀ ਲਈ ਕਮਾਂਡਿੰਗ ਅਫਸਰ, ਨੰਬਰ 4 ਪੰਜਾਬ ਏਅਰ ਸਕੁਡਰਨ ਐਨ ਸੀ ਸੀ ਲੁਧਿਆਣਾ ਵੱਲੋਂ ਜਾਰੀ ਹੁਕਮਾਂ ਨੂੰ ਅਨੁਸਾਰ, ਅੱਜ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਯੂਨਿਟ ਵੱਲੋਂ ਜੇ ਡਬਲ ਓ ਅਜੇ ਕੁਮਾਰ ਅਤੇ ਕਾਰਪੋਰਲ ਮਾਂਗਰ ਵਿਸ਼ੇਸ਼ ਰੂਪ ਵਿੱਚ ਸਕੂਲ ਵਿਖੇ ਕੈਡਿਟਾਂ ਦੀ ਸਰੀਰਕ ਤੇ ਬੌਧਿਕ ਪ੍ਰੀਖਿਆ ਲੈਣ ਆਏ। ਉਨਾ ਕੈਡਿਟਾਂ ਕੋਲੋਂ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਅਤੇ ਰੇਸ ਲਗਵਾ ਕੇ ਉਹਨਾਂ ਨੂੰ ਐਨਸੀਸੀ ਲਈ ਚੁਣਿਆ।

ਸਕੂਲ ਦੇ ਅੱਠਵੀਂ ਅਤੇ ਨੌਵੀਂ ਦੇ ਵਿਦਿਆਰਥੀਆਂ ਨੇ ਇਸ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਿਆ। ਇਸ ਕੈਂਪ ਦੌਰਾਨ ਸਕੂਲ ਵਿੱਚੋਂ 30 ਕੈਡਿਟਾਂ ਦੀ ਚੋਣ ਕੀਤੀ ਗਈ। ਜਿਨਾਂ ਵਿੱਚ ਲੜਕੇ ਅਤੇ ਲੜਕੀਆਂ ਦੋਨੋਂ ਹੀ ਸ਼ਾਮਲ ਸਨ।

ਪ੍ਰਿੰਸੀਪਲ ਕਰਨਜੀਤ ਸਿੰਘ ਨੇ ਆਏ ਹੋਏ ਯੂਨਿਟ ਦੇ ਅਫਸਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਜਿਵੇਂ ਕਿ ਸਕੂਲ ਦੇ ਕੈਡਿਟਾਂ ਅਤੇ ਏ ਐਨ ਓ ਪਹਿਲੇ ਵੀ ਯੂਨਿਟ ਵਿੱਚ ਕਈ ਤਰ੍ਹਾਂ ਦੀਆਂ ਮੱਲਾਂ ਮਾਰ ਕੇ ਨਾਮਣਾ ਖੱਟ ਚੁੱਕੇ ਹਨ , ਇਹ ਨਵੇਂ ਚੁਣੇ ਵਿਦਿਆਰਥੀ ਵੀ ਸਕੂਲ ਅਤੇ ਯੂਨਿਟ ਦਾ ਨਾਮ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਰੋਸ਼ਨ ਕਰਨਗੇ।