ਸੇਵਾ ਸੁਸਾਇਟੀ ਵੱਲੋਂ ਕਰਵਾਇਆ ਸੰਕੀਰਤਨ ਮਹੋਤਸਵ.

*ਸ੍ਰੀ ਖਾਟੂ ਸ਼ਾਮ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਕਤੀ ਨਗਰ

 

ਲੁਧਿਆਣਾ (ਵਰਿੰਦਰ ਪ੍ਰਕਾਸ਼ ਭਾਂਬਰੀ/ ਸੁਨੀਲ ਅਨੇਜਾ) ਸੇਵਾ ਸੋਸਾਇਟੀ ਲੁਧਿਆਣਾ (ਰਜਿ) ਵੱਲੋਂ  ਪ੍ਰਧਾਨ ਸ਼ਿਵ ਵਰਮਾ ਅਤੇ ਸਮੂਹ ਸੋਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਦੂਜਾ ਸ੍ਰੀ ਖਾਟੂ ਸ਼ਾਮ ਸੰਕੀਰਤਨ ਮਹੋਤਸਵ ਨਿਊ ਸ਼ਕਤੀ ਨਗਰ ਨੇੜੇ ਸੋਨੂ ਕੰਪਲੈਕਸ ਵਿਖੇ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਗਿਆ । ਇਸ ਦੌਰਾਨ ਸ਼ਹਿਰ ਦੀਆਂ ਸਮਾਜ ਸੇਵੀ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ  ਦੇ ਆਗੂਆਂ ਚੋਂ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਵਾਰਡ ਕੌਂਸਲਰ ਪਤੀ ਅਨੂਚ ਚੌਧਰੀ, ਯੂਥ ਆਗੂ ਹੈਰੀ ਸੰਧੂ, ਬੈਂਕ ਮੈਨੇਜਰ ਦਲਵਿੰਦਰ ਸਿੰਘ, ਸ਼ਿਵ ਸੇਨਾ ਆਗੂ ਸੰਜੀਵ ਦੇਮ ਤੋਂ ਇਲਾਵਾ ਹੋਰਨਾ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਸੇਵਾ ਸੋਸਾਇਟੀ ਦੇ ਸਮੂਹ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੂੰ ਇਸ ਸ਼ੁਭ ਕਾਰਜ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸੁਸਾਇਟੀ ਦੇ  ਮੈਂਬਰਾਂ ਵੱਲੋਂ ਸਮੇਂ-ਸਮੇਂ ਸਿਰ ਧਾਰਮਿਕ ਅਤੇ ਸਮਾਜਿਕ ਕੰਮਾਂ ਚ ਆਪਣਾ ਜੋ ਵੀ ਯੋਗਦਾਨ ਪਾਇਆ ਜਾਂਦਾ ਹੈ ਉਸ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਘੱਟ ਹੈ । ਉਹਨਾਂ ਨੌਜਵਾਨ ਪੀੜੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਧਾਰਮਿਕ ਅਤੇ ਸਮਾਜਿਕ  ਕਾਰਜਾਂ ਵਿੱਚ ਹਿੱਸਾ ਲੈ ਕੇ ਆਪਣੇ ਇਲਾਕੇ ਦੇ ਨਾਲ - ਨਾਲ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕਰਨ ।

 ਇਸ ਮੌਕੇ ਤੇ ਬਾਬਾ ਜੀ ਦਾ ਗੁਣਗਾਨ ਕਰਨ ਲਈ ਭਜਨ ਗਾਇਕ ਕੁਮਾਰ ਗੌਰਵ ਅਤੇ ਰਜਤ ਵਰਮਾ ਨੇ ਬਾਬਾ ਜੀ ਦੀ ਜੀਵਨੀ ਤੇ ਅਧਾਰਤ ਭਜਨ ਸੁਨਾ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ , ਸੋਸਾਇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਲਈ ਬਾਬਾ ਜੀ ਦੇ ਅਤੁੱਟ ਲੰਗਰ ਵਰਤਾਏ ਗਏ । ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਮੁੱਖ ਸੇਵਾਦਾਰ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਦੀਪਕ ਚੋਪੜਾ, ਰੋਹਿਤ ਕਨੋਜੀਆ, ਰਿਸ਼ਵ ਕਨੋਜੀਆ, ਅੰਕੁਸ਼ ਕੁਮਾਰ , ਗੁਰਵਿੰਦਰ ਸਿੰਘ ਗੋਲਡੀ, ਅਮਰੀਕ ਸਿੰਘ ਮੀਕਾ, ਆਜ਼ਾਦ ਠਾਕੁਰ, ਪਾਰਸ ਵਰਮਾ, ਨਰਾਇਣ ਸ਼ਰਮਾ, ਅਜੇ ਕੁਮਾਰ, ਕੁਨਾਲ ਮਲਹੋਤਰਾ, ਆਸ਼ੀਸ਼ ਭੱਟ, ਨਿਤਿਨ ਪਾਲ, ਅਮਨ ਕੁਮਾਰ, ਵਿੱਕੀ ਭਾਟੀਆ, ਸੁਰਜੀਤ ਕੁਮਾਰ, ਡਾਕਟਰ ਸਤਬੀਰ ਸਿੰਘ ਕੋਹਲੀ, ਸ਼ਿਵ ਵਰਮਾ, ਸਿਮਰਨਜੀਤ ਸਿੰਘ ਆਜ਼ਾਦ, ਅਮਿਤ ਜੋਰਾ ਅਤੇ ਬਬਲੂ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ ।