ਪਦਮਸ੍ਰੀ ਡਾ: ਸੁਰਜੀਤ ਪਾਤਰ ਦੀ ਯਾਦ 'ਚ ਸੁਰਮਈ ਸ਼ਾਮ ਸਮਾਗਮ 8 ਮਈ ਨੂੰ.

 

ਲੁਧਿਆਣਾ (ਜੀ.ਕੇ)-ਪੀ.ਏ.ਯੂ ਨੇ ਖੇਤਰੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵਿਚ ਡਾ. ਸੁਰਜੀਤ ਪਾਤਰ ਚੇਅਰ ਸਥਾਪਤ ਕਰਨ ਦਾ ਮਾਣਮੱਤਾ ਉੱਦਮ ਕੀਤਾ ਹੈ। 8 ਮਈ ਨੂੰ  ਡਾ ਮਨਮੋਹਨ ਸਿੰਘ ਆਡੀਟੋਰੀਅਮ ਵਿਚ ਸੁਰਜੀਤ ਪਾਤਰ ਦੀ ਯਾਦ ਵਿਚ ਇਕ ਸੰਗੀਤਕ ਸਮਾਗਮ ਕੀਤਾ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆ ਚੇਅਰਪਰਸਨ ਡਾ.ਜਗਦੀਸ਼ ਕੌਰ ਵੱਲੋ ਪੋਈਟਇਜਮ ਅਤੇ ਕਾਰਜ ਸੰਸਥਾ ਦੇ ਸਹਿਯੋਗ ਨਾਲ ਉਨ੍ਹਾਂ ਦੀ ਯਾਦ ਵਿਚ 8 ਮਈ ਸ਼ਾਮ 5 ਤੋਂ 7 ਵਜੇ ਤੱਕ ਯਾਦਗਾਰੀ ਸਮਾਗਮ ਹੋਵੇਗਾ | ਇਸ ਸੁਰਮਈ ਸ਼ਾਮ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਦਾ ਗਾਇਨ, ਜੀਵਨ, ਕਲਾ ਅਤੇ ਦਰਸ਼ਨ ਬਾਰੇ ਗੱਲ ਹੋਵੇਗੀ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਜ਼ਫਰ, ਕੈਨੇਡਾ ਦੀ ਕੈਮਲੁਪਸ ਯੂਨੀਵਰਸਟੀ ਦੇ ਪ੍ਰੋਫੈਸਰ ਡਾ. ਸੁਰਿੰਦਰ ਧੰਜਲ, ਉਘੇ ਚਿੰਤਕ ਡਾ:ਅਮਰਜੀਤ ਗਰੇਵਾਲ ਅਤੇ ਡਾ. ਸੁਰਜੀਤ ਪਾਤਰ ਦੇ ਪਰਿਵਾਰਕ ਮੈਂਬਰ ਵੀ ਸ਼ਿਰਕਤ ਕਰਨਗੇ।  ਸਮਾਗਮ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਕਰਨਗੇ।