ਜਤਿੰਦਰਪਾਲ ਖੁਰਾਣਾ ਬਣੇ ਲੁਧਿਆਣਾ ਸਕਰੈਪ ਟ੍ਰੇਡਰਜ਼ ਐਸੋਸ਼ੀਏਸ਼ਨ ਦੇ ਪ੍ਰਧਾਨ.

ਲੁਧਿਆਣਾ 9 ਮਈ ( ਰਾਕੇਸ਼ ਅਰੋੜਾ) -  ਲੁਧਿਆਣਾ ਸਕਰੈਪ ਟਰੇਡਰਜ਼ ਐਸੋਸ਼ੀਏਸ਼ਨ ਦੀ ਇੱਕ ਮੀਟਿੰਗ ਪ੍ਰਧਾਨ ਜਰਨੈਲ ਸਿੰਘ ਬੰਟੂ ਖੇੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿਛਲੇ ਸਮੇਂ ਦੌਰਾਨ ਐਸੋਸ਼ੀਏਸ਼ਨ ਵੱਲੋਂ ਕੀਤੇ ਗਏ ਕਾਰਜਾਂ ਤੇ ਝਾਤ ਪਾਉਂਦੇ ਹੋਏ ਜਿੱਥੇ ਕਾਰੋਬਾਰੀਆਂ ਨੂੰ ਸਰਕਾਰ, ਪ੍ਰਸ਼ਾਸ਼ਨਿਕ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਆ ਰਹੀਆਂ ਰਹੀਆਂ ਮੁਸ਼ਕਿਲਾਂ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਆਉਣ ਵਾਲੇ ਸਮੇਂ ਦੌਰਾਨ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪ ਰੇਖਾ ਵੀ ਤਿਆਰ ਕੀਤੀ ਗਈ। ਐਸੋਸ਼ੀਏਸ਼ਨ ਦੇ ਮੈਂਬਰਾਂ ਵੱਲੋਂ ਐਸੋਸ਼ੀਏਸ਼ਨ ਦੀ ਬੇਹਤਰੀ ਲਈ ਕੀਤੇ ਜਾ ਰਹੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਜਿੱਥੇ ਜਰਨੈਲ ਸਿੰਘ ਖੇੜਾ ਦਾ ਫੂੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨ ਕੀਤਾ ਗਿਆ ਉੱਥੇ ਐਸੋਸ਼ੀਏਸ਼ਨ ਦੇ ਮੈਂਬਰਾਂ ਦੀ ਸਹਿਮਤੀ ਨਾਲ ਆਉਣ ਵਾਲੇ ਸਮੇਂ ਲਈ ਜਤਿੰਦਰਪਾਲ ਸਿੰਘ ਖੁਰਾਣਾ ਨੂੰ ਐਸੋਸ਼ੀਏਸ਼ਨ ਦੇ ਪ੍ਰਧਾਨ ਦੀ ਜਿਮੇਬਾਰੀ ਸੌਂਪੀ ਗਈ। ਨਵ-ਨਿਯੁਕਤ ਪ੍ਰਧਾਨ ਜਤਿੰਦਰਪਾਲ ਸਿੰਘ ਖੁਰਾਣਾ ਨੇ ਕਿਹਾ ਕਿ ਐਸੋਸ਼ੀਏਸ਼ਨ ਦੀ ਚੜ੍ਹਦੀਕਲਾਂ ਅਤੇ ਬੇਹਤਰੀ ਲਈ ਜਰਨੈਲ ਸਿੰਘ ਖੇੜਾ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਣ ਜੋ ਜਿਮੇਬਾਰੀ ਮੇਰੇ ਭਰਾਵਾ ਵਰਗੇ ਦੋਸਤਾਂ, ਐਸੋਸ਼ੀਏਸ਼ਨ ਦੇ ਮੈਂਬਰਾਂ ਅਤੇ ਆਹੁਦੇਦਾਰਾਂ ਵੱਲੋਂ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾ। ਇਸ ਮੌਕੇ ਐਸੋਸ਼ੀਏਸ਼ਨ ਦੇ ਮੈਂਬਰਾਂ ਵੱਲੋਂ ਜਤਿੰਦਰਪਾਲ ਸਿੰਘ ਖੁਰਾਣਾ ਨੂੰ ਸਿਰਪਾੳ ਦੀ ਬਖਸ਼ਿਸ ਕਰਕੇ ਸਨਮਾਨ ਕੀਤਾ। ਹੋਰਨਾਂ ਤੋਂ ਇਲਾਵਾ ਪ੍ਰਭਜੋਤ ਸਿੰਘ ਰਾਜੂ ਕਾਲੜਾ, ਜਤਿੰਦਰ ਸਿੰਘ ਬੌਬੀ, ਮਨਜਿੰਦਰ ਸਿੰਘ ਚਾਵਲਾ, ਕੰਵਲਜੀਤ ਸਿੰਘ ਚੁੱਘ, ਮਨੋਜ ਕੁਮਾਰ, ਹਰਮੀਤ ਸਿੰਘ ਡੰਗ, ਰਾਜ ਕੁਮਾਰ ਦੁਆ, ਦਲੀਪ ਸਿੰਘ ਖੁਰਾਣਾ, ਪ੍ਰਿਤਪਾਲ ਸਿੰਘ ਡੰਗ, ਗੁਰਪ੍ਰੀਤ ਸਿੰਘ ਚੁੱਘ, ਰਾਜਾ ਉੱਭੀ, ਸੰਨੀ ਬੱਤਰਾ, ਗੁਰਜੋਤ ਸਿੰਘ ਬੱਤਰਾ, ਵਿੱਕੀ ਜੈਸਵਾਲ, ਗਗਨ ਅਰੋੜਾ, ਸੋਨੀ ਡੰਗ, ਤਰਨਦੀਪ ਸਿੰਘ ਅਰੋੜਾ ਵੀ ਹਾਜਰ ਸਨ।


--