ਜਗਦੇਵ ਖਾਨ ਦਾ ਸਿੰਗਲ ਟ੍ਰੈਕ 'ਸੁਪਨਿਆਂ ਦੀ ਰਾਣੀ' ਰਿਲੀਜ਼.

 

ਲੁਧਿਆਣਾ 10 ਮਈ (ਕੁਲਦੀਪ ਸਿੰਘ ਦੁੱਗਲ ) ਪੰਜਾਬੀ ਸੰਗੀਤ ਪ੍ਰੇਮੀਆਂ ਦੀ ਝੋਲੀ ਵਿੱਚ ਅਨੇਕਾਂ ਸੁਪਰ ਹਿੱਟ ਸਭਿਆਚਾਰਕ ਗੀਤ ਪਾਉਣ ਵਾਲੇ ਉੱਘੇ ਪੰਜਾਬੀ ਲੋਕ ਗਾਇਕ ਜਗਦੇਵ ਖਾਨ ਦੇ ਨਵੇਂ ਸਿੰਗਲ ਟ੍ਰੈਕ 'ਸੁਪਨਿਆਂ ਦੀ ਰਾਣੀ' ਨੂੰ ਅੱਜ ਜ਼ੀਆ ਪ੍ਰੋਡਕਸ਼ਨ ਕੰਪਨੀ ਵੱਲੋਂ ਅੱਜ ਵਰਲਡ ਵਾਈਡ ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਸਬੰਧੀ ਅੱਜ ਇੱਥੇ ਹੋਏ ਇੱਕ ਸਾਦੇ ਰਸਮੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੇਵ ਖਾਨ ਨੇ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਆਪਣੇ ਅਜ਼ੀਜ਼ ਮਿੱਤਰ ਪਿਆਰੇ ਦੀ ਕੀਮਤ ਉਦੋਂ ਹੀ ਪਤਾ ਲੱਗਦੀ ਹੈ ਜਦ ਉਹ ਸਦਾ ਲਈ ਉਸ ਕੋਲੋਂ ਵਿਛੜ ਜਾਂਦਾ ਹੈ ਅਤੇ ਫਿਰ ਉਹ ਸੱਜਣ ਪਿਆਰਾ ਰਹਿੰਦੀ ਉਮਰ ਲਈ ਇੱਕ ਸੁਪਨਾ ਜਾਂ ਕੋਈ ਅਣਭੁੱਲੀ ਜਿਹੀ ਯਾਦ ਬਣਕੇ ਰਹਿ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸੇ ਉਦਾਸ ਕੇਂਦਰੀ ਭਾਵ ਵਾਲੇ ਇਸ ਗੀਤ ਨੂੰ ਨਾਮਵਰ ਪੰਜਾਬੀ ਗੀਤਕਾਰ ਸੁਖਵੰਤ ਕਿੰਗਰਾ ਨੇ ਖੂਬਸੂਰਤ ਸ਼ਬਦਾਵਲੀ ਵਿੱਚ ਪ੍ਰੋਇਆ ਹੈ ਜਿਸਨੂੰ ਸੰਗੀਤਕਾਰ ਅਵਤਾਰ ਧੀਮਾਨ ਨੇ ਮਧੁਰ ਸੰਗੀਤਿਕ ਧੁਨਾਂ ਨਾਲ ਸ਼ਿੰਗਾਰਿਆ ਹੈ। ਉਹਨਾਂ ਦੱਸਿਆ ਕਿ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਸੋਨੀ ਸੋਹਲ ਦੀ ਨਿਰਦੇਸ਼ਨਾ ਵਿੱਚ ਪੰਜਾਬ ਦੀਆਂ ਬੇਹੱਦ ਖੂਬਸੂਰਤ ਲੋਕੇਸ਼ਨਾਂ ਉੱਪਰ ਕੀਤਾ ਗਿਆ ਹੈ ਜਿਸ ਵਿੱਚ ਮਾਡਲ ਵਜੋਂ ਸੋਨੂੰ ਗੁੱਜਰਵਾਲ ਤੇ ਮਿਸ ਰਮਨਦੀਪ ਰਾਜਸਥਾਨੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਡਿਊਸਰ ਕੀਰਤੀ ਖਾਨ, ਲੋਕ ਗਾਇਕ ਪਰਗਟ ਖਾਨ, ਵੀਡੀਓ ਡਾਇਰੈਕਟਰ ਸੋਨੀ ਸੋਹਲ, ਬਲਬੀਰ ਗੁੱਜਰਵਾਲ, ਜਸ਼ਨ ਪ੍ਰਿੰਸ, ਵੰਸ਼ਵੀਰ, ਸਹਿਜਲੀਨ ਆਦਿ ਸ਼ਖਸ਼ੀਅਤਾਂ ਵੀ ਹਾਜ਼ਰ ਸਨ।