ਗਿੱਦੜਬਾਹਾ (ਨਰਿੰਦਰ ਵਧਵਾ) ਗਿੱਦੜਬਾਹਾ ਦੇ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਮੰਡਲ ਦੇ ਸਮੂਹ ਪੈਨਸ਼ਨਰਾਂ ਵੱਲੋਂ ਮੰਡਲ ਪ੍ਰਧਾਨ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਮਹੀਨਾਵਾਰੀ ਮੀਟਿੰਗ ਅਤੇ ਰੈਲੀ ਕੀਤੀ ਗਈ। ਇਸ ਸਮੇਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਪਾਵਾਰਕਾਮ ਵਲੋਂ ਪੈਨਸ਼ਨਰਾਂ ਦਾ ਬਕਾਇਆ ਡੀਏ ਕਿਸ਼ਤਾਂ ਵਿੱਚ ਅਪ੍ਰੈਲ ਮਹੀਨੇ ਦੇਣ ਦਾ ਵਾਅਦਾ ਕੀਤਾ ਸੀ। ਪੈਨਸ਼ਨਰਾਂ ਨੂੰ ਇਹ ਆਸ ਸੀ ਕਿ ਸਰਕਾਰ ਹੁਣ ਪੈਨਸ਼ਨਰਾਂ ਬਾਰੇ ਚੰਗਾ ਸੋਚਣ ਲੱਗ ਪਈ ਹੈ। ਪਰ ਅਫਸੋਸ ਕਿ ਸਰਕਾਰ ਵੱਲੋਂ ਆਪਣੇ ਵਾਅਦਿਆਂ ਤੋਂ ਵਾਰ ਵਾਰ ਮੁਕਰਨ ਕਰਕੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ ਅਤੇ ਉਨ੍ਹਾਂ ਵੱਲੋਂ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ 5,ਮਈ ਤੋਂ 15 ਮਈ ਤੱਕ ਸਾਰੇ ਪੰਜਾਬ ਅੰਦਰ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ । ਮੰਡਲ ਸਕੱਤਰ ਮੇਘ ਰਾਜ ਬੁੱਟਰ ਨੇ ਕਿਹਾ ਕਿ ਜੇਕਰ 15 ਮਈ ਤੱਕ ਦੋਨੋਂ ਕਿਸ਼ਤਾਂ ਜਾਰੀ ਨਹੀ ਹੁੰਦੀਆ ਤਾਂ ਪੈਨਸ਼ਨਰ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪ੍ਰਧਾਨ ਸ਼ਮਸ਼ੇਰ ਸਿੰਘ ਤੋਂ ਇਲਾਵਾ ਹਰਜੀਤ ਸਿੰਘ ਗੁੜੀ ਸੰਗਰ, ਜਸਬੀਰ ਸਿੰਘ ਰੋਸ਼ਨ ਲਾਲ ਤੇ ਪਿਆਰਾ ਲਾਲ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਡਵੀਜ਼ਨ ਆਗੂ ਸਾਧੂ ਰਾਮ ਸ਼ਰਮਾ, ਜਗਦੀਸ਼ ਸਿੰਘ ਸੇਖ, ਹਰਬੰਸ ਸਿੰਘ ਤੇ ਜਰਨੈਲ ਸਿੰਘ ਹਾਜ਼ਰ ਸਨ।