ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਖੂਨਦਾਨ ਕੈਂਪ ਲਾਇਆ.

 

ਲੁਧਿਆਣਾ (ਰਾਕੇਸ਼ ਅਰੋੜਾ) ਦੇਸ਼ ਲਈ ਜੰਗ ਲੜ ਰਹੇ ਯੋਧੇ,ਸੂਰਮੇ, ਅਸਲੀ ਹੀਰੋ, ਬਹਾਦਰ ਫੌਜੀ ਅਤੇ ਲੋੜਵੰਦ ਮਰੀਜ਼ਾਂ ਲਈ ਮਨੁੱਖਤਾ ਦੇ ਭਲੇ ਲਈ ਐਮਰਜੈਂਸੀ ਹਾਲਾਤਾਂ ਵਿੱਚ ਮਨੁੱਖੀ ਕਾਰਜਾਂ ਨੂੰ ਸਮਰਪਿਤ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ) ਵੱਲੋਂ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 802ਵਾਂ ਮਹਾਨ ਖੂਨਦਾਨ ਕੈਂਪ ਬੀ ਟੀ ਓ ਡਾ: ਆਯੂਸ਼ ਬਿਡਲਾਨ ਦੀ ਟੀਮ ਦੇ ਸਹਿਯੌਗ ਨਾਲ ਸਿਵਿਲ ਹਸਪਤਾਲ਼ ਦੇ ਬਲੱਡ ਬੈਂਕ ਵਿੱਚ ਲਗਾਇਆ ਗਿਆ। ਇਸ ਮੋਕੇ ਮਹਾਨ ਖੂਨਦਾਨ ਕੈਂਪ ਮੁੱਖ ਮਹਿਮਾਨ ਪ੍ਰਸਿੱਧ ਸਿੱਖ ਪ੍ਰਚਾਰਕ ਹਰਪ੍ਰੀਤ ਸਿੰਘ ਮਖੂ ਨੇ ਦੋ ਦੇਸ਼ਾਂ ਦੇ ਵਿਚਕਾਰ ਜੰਗੀ ਹਾਲਾਤ ਦੇ ਚਲਦਿਆਂ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਵੇਖਦਿਆਂ ਪ੍ਰਸਿੱਧ ਸਿੱਖ ਪ੍ਰਚਾਰਕ ਹਰਪ੍ਰੀਤ ਸਿੰਘ ਮਖੂ ਮੈਦਾਨ ਵਿੱਚ ਉਤਰੇ ਤੇ ਆਪਣੇ 40 ਸਾਥੀਆਂ ਸਮੇਤ ਉਹਨਾਂ ਨੇ ਕੀਤਾ ਖੂਨ-ਦਾਨ। ਇਸ ਮੋਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਹਰਪ੍ਰੀਤ ਸਿੰਘ ਮੱਖੂ ਨੇ ਸਾਂਝੇ ਰੂਪ ਵਿੱਚ ਬਿਆਨ ਦਿੰਦਿਆਂ ਇਹ ਗੱਲ ਕਹੀ ਕਿ ਇਹ ਵਕਤ ਹੈ ਲੋਕਾਂ ਦੇ ਨਾਲ ਖੜਨ ਦਾ ਭੁੱਖੇ ਨੂੰ ਰੋਟੀ ਪੁੱਛੀ ਜਾਂਦੀ ਉਸ ਦਾ ਧਰਮ ਨਹੀਂ ਪੁੱਛਿਆ ਜਾਂਦਾ ਅਤੇ ਖੂਨ ਦਾ ਕੋਈ ਵੀ ਧਰਮ ਨਹੀਂ ਹੁੰਦਾ ਖੂਨ ਸਾਰੇ ਧਰਮਾਂ ਦਾ ਇੱਕੋ ਹੁੰਦਾ ਹੈ। ਇਸ ਤੋਂ ਵੱਡਾ ਸਾਂਝੀਵਾਲਤਾ ਦਾ ਇਹੋ ਜਿਹੇ ਸਮੇਂ ਦੇ ਵਿੱਚ ਕੋਈ ਹੋਰ ਪੈਗਾਮ ਨਹੀਂ ਹੋ ਸਕਦਾ। ਇਸ ਸਮੇਂ ਦੌਰਾਨ ਬੀ.ਟੀ.ਓ ਡਾ: ਆਯੂਸ਼ ਬਿਡਲਾਨ ਅਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਖ਼ੂਨਦਾਨ ਕਰਨ ਵਾਲੇ ਯੌਧੇ ਸੂਰਮਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਰਟੀਫਿਕੇਟ ਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਭਾਈ ਹਰਪਾਲ ਸਿੰਘ ਨਿਮਾਣਾ, ਬਲਦੇਵ ਸਿੰਘ ਸੰਧੂ, ਅਮਰਜੀਤ ਸਿੰਘ ਭੱਟੀ, ਅਮਰਜੀਤ ਸਿੰਘ ਸ਼ਾਂਟੂ, ਰਾਜਦੀਪ ਸਿੰਘ ਸ਼ੰਟੀ, ਦਵਿੰਦਰ ਸਿੰਘ ਆਸ਼ੂ, ਚਰਨਜੀਤ ਸਿੰਘ ਚੰਨੀ, ਤਰਸੇਮ ਸਿੰਘ, ਹਰਪਾਲ ਸਿੰਘ, ਸਰਬਜੀਤ ਸਿੰਘ ਸੋਹਲ, ਹਾਜ਼ਰ ਸਨ