ਟਰੇਡ ਯੂਨੀਅਨ ਸਕੂਲ ਮੌਕੇ ਸਾਥੀ ਪਰਮਾਰ, ਬੰਤ ਬਰਾੜ ਤੇ ਧਾਲੀਵਾਲ ਦਾ ਸਨਮਾਨ.
L
ਲੁਧਿਆਣਾ (ਅਸ਼ਵਨੀ ਅਹੂਜਾ) - ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਪੰਜਾਬ, ਪਾਵਰਕੌਮ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਦੇ ਸਾਂਝੇ ਤੌਰ ਤੇ ਸਾਥੀ ਐਚ ਐਸ ਪਰਮਾਰ ਦੀ ਦੇ ਜਨਮ ਦਿਨ ਮੌਕੇ ਬਾਬਾ ਕਰਨੈਲ ਸਿੰਘ ਈਸੜੂ ਭਵਨ ਵਿਖੇ ਸਿਧਾਂਤਕ ਟਰੇਡ ਯੂਨੀਅਨ ਸਕੂਲ ਲਗਾਇਆ ਗਿਆ। ਇਸ ਸਕੂਲ ਦੀ ਪ੍ਰਧਾਨਗੀ ਸਾਥੀ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਸਾਥੀ ਚਮਕੋਰ ਸਿੰਘ ਨੇ ਸਾਂਝੇ ਤੌਰ ਕੀਤੀ, ਜਿਸ ਵਿੱਚ ਸਾਥੀ ਐਚ.ਐਸ. ਪਰਮਾਰ ਦੀਆਂ ਫੈਡਰੇਸ਼ਨ ਏਟਕ ਪ੍ਰਤੀ ਕੀਤੀਆਂ ਸੇਵਾਵਾਂ ਦੀਆਂ ਸ਼ਲਾਘਾ ਕੀਤੀ ਗਈ। ਇਸ ਸਮਾਗਮ ਵਿੱਚ ਪੰਜਾਬ ਏਟਕ ਪੰਜਾਬ ਦੇ ਪ੍ਰਧਾਨ ਸਾਥੀ ਬੰਤ ਸਿੰਘ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਅਜੋਕੇ ਸਮੇਂ ਵਿੱਚ ਟਰੇਡ ਯੂਨੀਅਨ ਦੀ ਮਹੱਤਤਾ ਬਾਰੇ ਦੱਸਿਆ। ਕੇਂਦਰ ਸਰਕਾਰ ਵੱਲੋਂ ਲੇਬਰ ਕਾਨੂੰਨ ਨੂੰ ਬਦਲ ਕੇ ਚਾਰ ਕੋਡਾਂ ਵਿੱਚ ਬਦਲਣ ਦੀ ਨਿਖੇਧੀ ਕੀਤੀ ਗਈ। ਏਟਕ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ 20 ਮਈ ਦੀ ਹੜਤਾਲ ਨੂੰ ਕਾਮਯਾਬ ਕਰਨ ਲਈ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਇਸ ਸਮਾਗਮ ਨੂੰ ਪਾਵਰਕੌਮ ਟਰਾਂਸਕੋ ਪੈਨਸਰਜ਼ ਯੂਨੀਅਨ ਅਤੇ ਫੈਡਰੇਸ਼ਨ ਏਟਕ ਯੂਨੀਅਨ ਦੇ ਆਗੂਆਂ ਸਾਥੀ ਅਮਰੀਕ ਸਿੰਘ ਮਸੀਤਾਂ, ਪ੍ਰਦਿੳਮਨ ਗੌਤਮ, ਰਛਪਾਲ ਸਿੰਘ ਪਾਲੀ, ਕੇਵਲ ਸਿੰਘ ਬਨਵੈਤ, ਨਰਿੰਦਰ ਬੱਲ, ਦਰਸ਼ਨ ਲਾਲ ਮੋਗਾ, ਮਨਜੀਤ ਸਿੰਘ ਬਾਸਰਕੇ, ਰਜਿੰਦਰ ਸਿੰਘ ਪਟਿਆਲਾ ਨੇ ਇਸ ਸਮਾਗਮ ਵਿੱਚ ਕਾਮਰੇਡ ਬੰਤ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ ਅਤੇ ਸਾਥੀ ਐਚਐਸ ਪਰਮਾਰ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ। ਦੋਹਾਂ ਜਥੇਬੰਦੀਆਂ ਵੱਲੋਂ ਪਰਮਾਰ ਜੀ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਪਰਿਵਾਰ ਹਮੇਸ਼ਾ ਜਥੇਬੰਦੀ ਦੀ ਆਰਥਕ ਮਦਦ ਕਰਨ ਲਈ ਤਤਪਰ ਰਹਿੰਦਾ ਹੈ। ਇਸ ਸਮਾਗਮ ਦੀ ਸਟੇਜ ਦੀ ਕਾਰਵਾਈ ਸਾਥੀ ਸੁਰਿੰਦਰਪਾਲ ਸਿੰਘ ਲਹੌਰੀਆ ਨੇ ਬਾਖੂਬੀ ਨਿਭਾਈ।
