ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ .
ਲੁਧਿਆਣਾ 13 ਮਈ (ਰਾਕੇਸ਼ ਅਰੋੜਾ) - ਵਿਸ਼ਵ ਪ੍ਰਸਿਧ ਭਗਤੀ ਦਾ ਘਰ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਵਲੋਂ ਵਰੋਸਾਏ ਨਾਨਕਸਰ ਦੇ ਸਮੂਹ ਮਹਾਂਪੁਰਖਾਂ ਦੀ ਪ੍ਰੇਰਣਾ ਸਦਕਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ 803ਵਾਂ ਮਹਾਨ ਖੂਨਦਾਨ ਕੈਂਪ ਅਤੇ ਮੁਫਤ ਜਰਨਲ ਮੈਡੀਕਲ ਕੈਂਪ ਬਾਬਾ ਈਸ਼ਰ ਸਿੰਘ ਸਰਪ੍ਰਸਤ,ਡਾ:ਬਲਵਿੰਦਰ ਸਿੰਘ ਮੁੱਖ ਸੇਵਾਦਾਰ ਸੁਖ ਸਾਗਰ ਚੈਰੀਟੇਬਲ ਟਰੱਸਟ (ਰਜਿ) ਜਗਰਾਉਂ ਦੇ ਸਹਿਯੋਗ ਨਾਲ ਲਗਾਇਆ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਬਾਬਾ ਹਰੀ ਸਿੰਘ ਨਾਨਕਸਰ ਵਾਲਿਆਂ ਨੇ ਕੀਤਾ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਨੇ ਦਸਿਆ ਖੂਨਦਾਨ ਕੈਂਪ ਦੋਰਾਨ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਦਿਤਾ ਜਾਵੇਗਾ। ਇਸ ਮੌਕੇ ਡਾ: ਬਲਵਿੰਦਰ ਸਿੰਘ ਨੇ ਜਰਨਲ ਮੈਡੀਕਲ ਕੈਂਪ ਦੋਰਾਨ ਕਈ ਸੈਂਕੜੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ। ਇਸ ਮੌਕੇ ਤੇ ਦਰਸ਼ਨ ਸਿੰਘ ਭੁੰਭਰਾਹ, ਕੁਲਦੀਪ ਸਿੰਘ,ਗੁਰਮੀਤ ਸਿੰਘ ਖਾਲਸਾ, ਸਰਬਜੀਤ ਸਿੰਘ ਸੋਹਲ, ਹਰਬੰਸ ਸਿੰਘ ਫੋਜੀ ਬਿਲਗਾ ਆਦਿ ਹਾਜ਼ਰ ਸਨ।
