ਬਾਬਾ ਗੰਗਾ ਰਾਮ ਜੀ ਦੀ 94ਵੀਂ ਬਰਸੀਂ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ .

ਗਿੱਦੜਬਾਹਾ (ਨਰਿੰਦਰ ਵਧਵਾ) ਬਾਬਾ ਗੰਗਾ ਰਾਮ ਸੇਵਾ ਸਮਿਤੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਿੱਧ ਬਾਬਾ ਸ੍ਰੀ ਗੰਗਾ ਰਾਮ ਜੀ ਦੀ 94ਵੀਂ ਬਰਸੀਂ 23 ਮਈ ਨੂੰ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਬਣਾਈ ਜਾ ਰਹੀ ਹੈ ਅੱਜ ਤੋਂ 23 ਮਈ ਤੱਕ ਚੱਲਣ ਵਾਲੇ ਧਾਰਮਿਕ ਸਮਾਗਮਾਂ ਦੇ ਤਹਿਤ ਅੱਜ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਪੂਜਾ -ਅਰਚਨਾ ਅਤੇ ਜੋਤੀ ਪ੍ਰਚੰਡ ਕਰਨ ਤੋਂ ਬਾਅਦ ਸ਼ੋਭਾ ਯਾਤਰਾ ਨੂੰ ਡੇਰਾ ਬਾਬਾ ਗੰਗਾ ਰਾਮ ਜੀ ਤੋਂ ਰਵਾਨਾ ਕੀਤਾ ਗਿਆ, ਜੋਂ ਕਿ ਸ਼ਹਿਰ ਦੀਆਂ ਅਲੱਗ ਅਲੱਗ ਗਲ਼ੀਆਂ ਅਤੇ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਪਹੁੰਚੀ ਸ਼ੋਭਾ ਯਾਤਰਾ ਦੇ ਦੌਰਾਨ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਸਰਬਤ, ਦੁੱਧ,ਜਲਜੀਰਾ,ਫਲ ਅਤੇ ਲੱਡੂ ਆਦਿ ਦੀ ਸੇਵਾ ਨਿਭਾਈ ਗਈ । ਇਸ ਮੌਕੇ ਪ੍ਰਬੰਧਕ ਅਸ਼ੋਕ ਸ਼ਰਮਾ,ਵਿਨੂੰ ਗੋਇਲ, ਰਾਜ ਬਹਾਦਰ ਸਿੰਘ ਢਿੱਲੋਂ, ਲਲਿਤ ਗਰਗ ਸੰਨੀ, ਦਿਨੇਸ਼ ਸ਼ਰਮਾ, ਰਾਜ ਗਰਗ, ਸੰਮੀ ਬੁੱਟਰ,ਰਾਜੂ ਫੈਸ਼ਨ,ਡਿੱਪਲ ਸ਼ਰਮਾ, ਸੀਤਲ ਬਾਂਸਲ ਬੱਬੂ, ਰਾਜਿੰਦਰ ਕੁਮਾਰ ਸੰਨਿਆਸੀ ਪਟਵਾਰੀ, ਪੰਮਾ ਬਾਵਾ, ਸਤੀਸ਼ ਕੁਮਾਰ, ਸੁਖਪਾਲ ਸਿੰਘ ਬੋਨਾ, ਹਰਪਾਲ ਮਹਿਰਾਂ,ਪ੍ਰਸਤੋਮ ਗਰਗ, ਦੀਪਕ ਕੁਮਾਰ, ਮੋਨੂੰ ਮਾਨਵ,ਆਸੂ ਗਰਗ,ਜੱਸੀ ਹੁਸਨਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।