ਜੇ ਐਨ ਜੇ, ਡੀ,ਏ,ਵੀ, ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸੈਸ਼ਨ 2025-26 ਲਈ ਹੋਈ ਸਟੂਡੈਂਟ ਕੋਂਸਲ ਦੀ ਚੋਣ ਹੋਈ.
ਗਿੱਦੜਬਾਹਾ (ਨਰਿੰਦਰ ਵਧਵਾ)ਦੇ,ਐਨ,ਜੇ ਡੀ ਏ ਵੀ, ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਉਦੇਸ਼ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥੀਆਂ ਦੀ ਟੀਮ, ਸਟੂਡੈਂਟ ਕੋਂਸਲ, ਬਣਾਈ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਇਸ ਸਟੂਡੈਂਟ ਕੋਂਸਲ ਨੂੰ ਬਣਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਚੰਗੇ ਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਤਾਂ ਜੋਂ ਉਹ ਭਵਿੱਖ ਵਿੱਚ ਆਪਣੀ ਹਰ ਜ਼ਿੰਮੇਵਾਰੀ ਨੂੰ ਤੇ ਦਿਲ ਨਾਲ ਨਿਭਾ ਸਕਣ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋ ਸਕਣ ਅਤੇ ਭਾਰਤ ਦੇਸ਼ ਤੇ ਆਪਣੀ ਕੋਮ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾ ਸਕਣ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ਤੇ ਉਨ੍ਹਾਂ ਦੇ ਗਿਆਨ ਦੀ ਪਰਖ਼ ਆਦਿ ਕਰਕੇ ਉਨ੍ਹਾਂ ਦੀ ਯੋਗਤਾ ਅਨੁਸਾਰ ਬਾਰ੍ਹਵੀਂ ਜਮਾਤ ਦੇ ਜਸਲੀਨ ਧਾਲੀਵਾਲ ਨੂੰ ਸਕੂਲ ਕੈਪਟਨ, ਬਾਰ੍ਹਵੀਂ ਜਮਾਤ ਦੀ ਗੁਰਨੂਰ ਕੋਰ ਨੂੰ ਸਕੂਲ ਵਾਈਜ ਕੈਪਟਨ, ਗਿਆਰ੍ਹਵੀਂ ਜਮਾਤ ਦੇ ਖੁਸ਼ਹਾਲ ਬਾਂਸਲ ਨੂੰ ਹੈਂਡ ਬੁਆਏ, ਬਾਰ੍ਹਵੀਂ ਜਮਾਤ ਦੀ ਪਾਰੂਲ ਛਾਬੜਾ ਨੂੰ ਸਕੂਲ ਹੈਂਡ ਗਰਲ, ਗਿਆਰ੍ਹਵੀਂ ਜਮਾਤ ਦੇ ਇੰਦਰਪ੍ਰੀਤ ਸਿੰਘ ਨੂੰ ਸਕੂਲ ਡਿਪਟੀ ਹੈੱਡ ਬੁਆਏ ਅਤੇ ਬਾਰ੍ਹਵੀਂ ਜਮਾਤ ਦੀ ਪੇਅਮੀਤ ਕੋਰ ਨੂੰ ਸਕੂਲ ਡਿਪਟੀ ਹੈੱਡ ਗਰਲ ਦੇ ਰੈਂਕ ਨਾਲ ਨਵਾਜਿਆ ਗਿਆ ਹੈ।

