ਰਿਸ਼ਵਤ ਮੰਗ ਕੇ ਫਸੀ ਸਰਪੰਚਣੀ, ਵਿਜੀਲੈਂਸ ਨੇ ਕੀਤਾ ਮਾਮਲਾ ਦਰਜ.

 

ਲੁਧਿਆਣਾ (ਅਸ਼ਵਨੀ ਅਹੂਜਾ) - ਸਤਜੋਤ ਨਗਰ ਦੀ ਸਰਪੰਚ �"ਪਰ ਵਿਜੀਲੈਂਸ ਵੱਲੋਂ ਭਰਿਸ਼ਟਾਚਾਰ ਦਾ ਮਾਮਲਾ ਦਰਜ ,, ਮੁੱਖ ਮੰਤਰੀ ਪੋਰਟਲ ਉਪਰ ਕੀਤੀ ਸੀ ਸ਼ਿਕਾਇਤ,, ਪਾਣੀ ਦਾ ਕੂਨੈਕਸਨ ਲਗਵਾਉਣ ਬਦਲੇ ਮੰਗੇ ਸੀ 4 ਲੱਖ। ਆਡੀ�" ਅਤੇ ਵਿਡੀਉ ਸਬੂਤ ਵਿਜੀਲੈਂਸ ਨੂੰ ਦਿਤੇ ਸੀ ।। 


ਪੀੜਤ ਬੀਜੇਪੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਪਰ ਇਸ ਚੰਗੀ ਕਾਰਗੁਜਾਰੀ ਲਈ ਉਨ੍ਹਾਂ ਨੇ ਵਜੀਲੈਂਸ ਪ੍ਰਸ਼ੰਸਾ ਕੀਤੀ ਹੈ ਤੇ ਵਜੀਲੈਂਸ ਦਾ ਧੰਨਵਾਦ ਵੀ ਕੀਤਾ ਹੈ। 



ਪੰਜਾਬ ਸਰਕਾਰ ਵੱਲੋਂ ਭਰਿਸ਼ਟਾਚਾਰ ਨੂੰ ਲੈ ਕੇ ਜਦੋਂ ਟੋਲਰੈਂਸ ਦੀ ਗੱਲ ਕਹੀ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਕੀਤੇ ਪੋਰਟਲ ਉੱਪਰ ਅਨੇਕਾਂ ਹੀ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਵਿਜੀਲੈਂਸ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਸ ਲੜੀ ਵਿੱਚ ਲੁਧਿਆਣਾ ਦੇ ਪਿੰਡ ਸਤਜੋਤ ਨਗਰ ਦੀ ਸਰਪੰਚ �"ਪਰ ਵਿਜੀਲੈਂਸ ਵਿਭਾਗ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਦੀ ਸ਼ਿਕਾਇਤ ਪੀੜਤ ਵਲੋਂ ਮੁੱਖ ਮੰਤਰੀ ਪੰਜਾਬ ਦੇ ਪੋਰਟਲ ਉੱਪਰ ਕੀਤੀ ਗਈ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਪੀੜਿਤ ਵੱਲੋਂ ਜਿੱਥੇ ਪੰਜਾਬ ਸਰਕਾਰ ਦੀ ਪ੍ਰਸ਼ੰਸ਼ਾ ਕੀਤੀ ਗਈ ਹੈ ਉੱਥੇ ਹੀ ਵਿਜੀਲੈਂਸ ਅਧਿਕਾਰੀ ਦਾ ਵੀ ਧੰਨਵਾਦ ਕੀਤਾ ਗਿਆ ਹੈ। 



ਪੀੜਤ ਨੇ ਦੱਸਿਆ ਕੀ ਉਸ ਨੇ ਆਪਣੇ ਮਕਾਨ ਵਿੱਚ ਪਾਣੀ ਦੇ ਟਿਊਬਲ ਦਾ ਕਨੈਕਸ਼ਨ ਲਗਾਉਣਾ ਸੀ ਜਿਸ ਦੇ ਲਈ ਸਰਪੰਚ ਦੀ ਮਨਜ਼ੂਰੀ ਚਾਹੀਦੀ ਸੀ। ਜਿਸ ਨੂੰ ਲੈ ਕੇ ਸਰਪੰਚ ਵੱਲੋਂ 4 ਲੱਖ ਦੀ ਮੰਗ ਕੀਤੀ ਗਈ , ਜਦ ਕਿ ਪਰਚੀ 1100 ਰੁਪਏ ਦੀ ਕੱਟੀ ਜਾਣੀ ਸੀ ਅਤੇ ਜਦੋਂ ਉਹਨਾਂ ਨੇ 4 ਲੱਖ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਸਰਪੰਚ ਵੱਲੋਂ ਇਕ ਲੱਖ 60ਹਜਾਰ  ਦੀ ਮੰਗ ਕੀਤੀ ਗਈ । ਇਸ ਦੀ ਬਾਅਦ ਵਿੱਚ ਉਹਨਾਂ ਨੇ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਦੇ ਪੋਰਟਲ ਉਪਰ ਕੀਤੀ । ਅਤੇ ਵਿਜੀਲੈਂਸ ਵਿਭਾਗ ਵੱਲੋਂ ਮਾਮਲਾ ਦਰਜ ਕੀਤਾ ਗਿਆ । ਜਿਸ ਨੂੰ ਲੈ ਕੇ ਪੀੜਿਤ ਪਰਿਵਾਰ ਨੇ ਧੰਨਵਾਦ ਕੀਤਾ ਹੈ।। ਜੇਕਰ ਯੋਗ ਹੈ ਕਿ ਪੀੜਤ ਬੀਜੇਪੀ ਨਾਲ ਸੰਬੰਧਿਤ ਰੱਖਦਾ ਹੈ ਪਰ ਉਸਨੇ ਕਿਹਾ ਹੈ ਕਿ ਵਧੀਆ ਕੰਮ ਕੀਤਾ ਹੈ ਜਿਸਦੀ ਉਹ ਪ੍ਰਸ਼ੰਸਾ ਵੀ ਕਰਦੇ ਹਨ।