*ਉਦਯੋਗ ਨੂੰ ਆ ਰਹੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕਰਨ ਲਈ ਸੂਬਾ ਸਰਕਾਰ ਵਚਨਬੱਧ ਹੈ - ਵਿਧਾਇਕ ਕੁਲਵੰਤ ਸਿੰਘ ਸਿੱਧੂ.
*- ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸਨ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ*
ਲੁਧਿਆਣਾ, 15 ਮਈ (ਵਾਸੂ ਜੇਤਲੀ) – ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਦੀ ਅਗਾਵਈ ਹੇਠ ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸਨ ਦੀ ਜਰਨਲ ਮੀਟਿੰਗ ਸਥਾਨਕ ਵਿਸ਼ਵਕਰਮਾ ਪਾਰਕ ਵਿਖੇ ਹੋਈ ਜਿੱਥੇ ਉਘੇ ਉਦਯੋਗਪਤੀ ਸ. ਚਰਨਜੀਤ ਸਿੰਘ ਵਿਸ਼ਵਕਰਮਾ, ਸ. ਅਵਤਾਰ ਸਿੰਘ ਭੋਗਲ, ਸ. ਅਮਰੀਕ ਸਿੰਘ ਜੈਮਲ, ਸ. ਗੁਰਚਰਨ ਸਿੰਘ ਜੈਮਕੋ, ਸ. ਉਦਮਜੀਤ ਸਿੰਘ ਚਾਨੇ ਅਤੇ ਇੰਦਰਜੀਤ ਸਿੰਘ ਨਵਯੁੱਗ ਹਾਜ਼ਰ ਸਨ।
ਮੀਟਿੰਗ ਦੌਰਾਨ ਸ. ਰਜਿੰਦਰ ਸਿੰਘ ਸਰਹਾਲੀ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਐਲਾਨਿਆ ਗਿਆ।
ਇਸ ਮੌਕੇ ਵਿਧਾਇਕ ਸਿੱਧੂ ਵੱਲੋਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੁਧਿਆਣਾ ਦੁਨੀਆ ਦਾ ਬਹੁਤ ਵੱਡਾ ਵਪਾਰਿਕ ਖੇਤਰ ਹੈ ਜਿੱਥੇ ਇੰਡਸਟਰੀ ਦੀ ਭਰਮਾਰ ਹੈ। ਉਨ੍ਹਾਂ ਦੱਸਿਆ ਕਿ ਸਾਡਾ ਵਪਾਰ ਹੀ ਸਾਡੀ ਆਰਥਿਕਤਾ ਦੀ ਮਜਬੂਤੀ ਦਾ ਧੁਰਾ ਹੈ ਅਤੇ ਸਾਡੀ ਆਰਥਿਕਤਾ ਤਦ ਹੀ ਬੁਲੰਦੀਆਂ 'ਤੇ ਪਹੁੰਚ ਸਕਦੀ ਹੈ ਜਦੋਂ ਛੋਟੇ ਅਤੇ ਵੱਡੇ ਕਾਰੋਬਾਰੀ ਖੁਸ਼ਹਾਲ ਹੁੰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਇੰਡਸਟਰੀ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਉਦਯੋਗ ਪ੍ਰਫੁਲਿਤ ਹੋ ਸਕੇ।
ਇਸ ਮੌਕੇ ਸਮੂਹ ਹਾਜ਼ਰੀਨ ਨੇ ਇੱਕਮੁਠਤਾ ਦਾ ਸਬੂਤ ਦਿੰਦਿਆਂ ਇਕੱਠਿਆਂ ਹੋ ਕੇ ਕੰਮ ਕਰਨ ਨੂੰ ਤਰਜੀਹ ਦਿੱਤੀ ਤਾਂ ਜੋ ਕਾਰੋਬਾਰ ਦੀਆਂ ਸਮੱਸਿਆਂਵਾਂ ਦਾ ਹੱਲ ਕਰਕੇ ਉਦਯੋਗ ਨੂੰ ਨਵੀਆਂ ਲੀਹਾਂ 'ਤੇ ਲਿਆਂਦਾ ਜਾ ਸਕੇ। ਸਕੱਤਰ ਸ. ਰੇਸ਼ਮ ਸਿੰਘ ਸੱਗੂ ਨੇ ਹਰ ਇਲਾਕੇ ਵਿੱਚੋਂ ਸਮਾਲ ਇੰਡਸਟਰੀ ਦੇ ਮੈਂਬਰ ਬਣਾਉਣ ਲਈ ਮੈਂਬਰਸ਼ਿਪ ਫਾਰਮ ਭਰਨ ਦੀ ਅਪੀਲ ਕੀਤੀ ਤਾਂ ਜੋ ਛੋਟੇ ਅਤੇ ਵੱਡੇ ਕਾਰੋਬਾਰੀਆਂ ਨਾਲ ਰਾਬਤਾ ਕਾਇਮ ਕਰਕੇ ਉਦਯੋਗ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਉਂਦਆਂ ਨਵੇਂ ਉਦਯੋਗ ਸਥਾਪਿਤ ਕੀਤੇ ਜਾ ਸਕਣ।
ਇਸ ਮੌਕੇ ਸਤਿੰਦਰਜੀਤ ਸਿੰਘ ਅੋਟਮ ,ਹਰਦੀਪ ਸਿੰਘ ਸੋਹਲ, ਸੁਖਵਿੰਦਰ ਸਿੰਘ ਜਗਦੇਵ,ਰਾਜ ਕੁਮਾਰ ਸ਼ਰਮਾ, ਬਲਜਿੰਦਰ ਸਿੰਘ ਹੁੰਝਣ, ਅਮਰੀਕ ਸਿੰਘ ਘੜਿਆਲ, ਪਰਧਾਨ ਜਗਦੇਵ ਸਿੰਘ,ਅਮਰਪਾਲ ਸਿੰਘ, ਗੁਰਮਤਿ ਸਿੰਘ ਸੁੱਖਾ, ਸੁਮੇਸ਼ ਕੋਸ਼ਰ, ਅਵਤਾਰ ਸਿੰਘ ਚਾਨੇ, ਇਕੳਕਾਰ ਸਿੰਘ, ਪਰਮਜੀਤ ਸਿੰਘ, ਬਿਰਦੀ, ਸੁਰਿੰਦਰਪਾਲ ਸਿੰਘ ਮੱਕੜ, ਮਨਪ੍ਰੀਤ ਸਿੰਘ ਬਾਦਲ,ਮਨੋਜ ਦੁਆ, ਨਿਰਦੋਸ਼ ਘਈ ,ਦਿਨੈਸ਼ ਗੋਗੀਆ,ਗੂਰਮੀਤ ਸਿੰਘ,ਜਸਵਿੰਦਰ ਸਿੰਘ ਕੰਡਾ,ਜੀ ਐਮ ਇੰਡਸਟਰੀ, ਆਦਿ ਹਾਜ਼ਰ ਹੋਏ ਮੈਂਬਰਾਂ ਦਾ ਰੇਸ਼ਮ ਸੱਗੂ ਨੇ ਧੰਨਵਾਦ ਕੀਤਾ ਤੇ ਪ੍ਰਧਾਨ ਰਜਿੰਦਰ ਸਿੰਘ ਸਰਹਾਲੀ ਨੂੰ ਵਧਾਈ ਦਿੱਤੀ।
