* ਧੀਆਂ, ਭੈਣਾਂ ਅਤੇ ਮਾਵਾਂ ਨੂੰ ਇੱਕ ਹਜਾਰ ਰੂ:ਮਹੀਨਾਂ ਦੇਣ ‘ਚ ਨਾਕਾਮ ਰਹੀ ਸੂਬਾ ਸਰਕਾਰ - ਐਡ. ਘੁੰਮਣ .
ਕੀ ਲੋਕਾਂ ਨੂੰ ਉਨ੍ਹਾ ਦੇ ਘਰ ਦਿਵਾਉਣ ਦਾ ਵਾਅਦਾ ਚੋਣ ਤਾਰੀਖ ਐਲਾਨ ਹੋਣ ਤੋਂ ਪਹਿਲਾਂ ਪੂਰਾ ਕਰ ਸਕੇਗੀ ਸਰਕਾਰ ? ਇੱਕ ਵੱਡਾ ਸਵਾਲ - ਐਡਵੋਕੇਟ ਘੁੰਮਣ
ਲੁਧਿਆਣਾ 15 ਮਈ (ਰਾਕੇਸ਼ ਅਰੋੜਾ) - ਵਿਧਾਨ ਸਭਾ ਹਲਕਾ ਪੱਛਮੀ ਦੀ ਉੱਪ ਚੋਣ ਲਈ ਚੋਣ ਮੈਦਾਨ ਵਿੱਚ ਉੱਤਰੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਝੂਠ ਤੇ ਫਰੇਬ ਦੀ ਰਾਜਨੀਤੀ ਕਰਨ ਵਜੋਂ ਜਾਣੀ ਜਾਂਦੀ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਹਰ ਪਾਸਿਉ ਫੇਲ ਸਾਬਤ ਹੋਈ ਹੈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਹਲਕਾ ਪੱਛਮੀ ਦੀ ਉੱਪ ਚੋਣ ਨੂੰ ਮੁੱਖ ਰੱਖਦੇ ਹੋਏ ਸੂਬਾ ਸਰਕਾਰ ਦੇ ਨੁਮਾਇੰਦੇ ਲੋਕਾਂ ਨਾਲ ਇੱਕ ਹੋਰ ਵਾਅਦਾ ਕਰ ਰਹੇ ਹਨ ਕਿ ਰਣਧੀਰ ਸਿੰਘ ਨਗਰ ਵਿਖੇ ਜਿਨ੍ਹਾਂ 64 ਅਤੇ 100 ਗਜ ਹਾਊਸਿੰਗ ਬੋਰਡਾਂ ਦੇ ਪਲਾਟਾ ਦੀ ਪਿਛਲੇ 25-30 ਸਾਲ ਤੋਂ ਕੋਈ ਅਲਾਟਮੈਂਟ ਨਹੀਂ ਹੋਈ ਜਾਂ ਕੋਈ ਪ੍ਰੀਵਾਰ ਉਨ੍ਹਾ ਹਾਊਸਿੰਗ ਬੋਰਡਾਂ ਦੇ ਘਰਾਂ ਵਿੱਚ ਪਿਛਲੇ 12 ਸਾਲਾਂ ਤੋਂ ਰਹਿ ਰਿਹਾ ਹੈ ਉਸ ਦੀਆਂ ਰਜਿਸਟਰੀਆਂ ਜਲਦ ਕੀਤੀਆਂ ਜਾਣਗੀਆਂ। ਐਡਵੋਕੇਟ ਘੁੰਮਣ ਨੇ ਕਿਹਾ ਕਿ ਜਿਹੜੀ ਸਰਕਾਰ ਨੇ ਪੰਜਾਬ ਦੀਆਂ ਧੀਆਂ, ਭੈਣਾਂ ਅਤੇ ਮਾਵਾਂ ਨਾਲ ਇੱਕ ਹਜਾਰ ਰੂ: ਮਹੀਨਾਂ ਦੇਣ ਦੀ ਗੱਲ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਉਹ ਹੁਣ ਵੋਟਰਾਂ ਨੂੰ ਲਭਾਊਣ ਲਈ ਨਵੇਂ ਨਵੇਂ ਢੰਗ ਤਰੀਕੇ ਅਪਣਾ ਕੇ ਕੀ ਦਿਖਾਉਣਾ ਚਾਹੁੰਦੀ ਹੈ। ਉਨ੍ਹਾ ਕਿਹਾ ਕਿ ਭਗਵੰਤ ਮਾਨ ਸਰਕਾਰ ਹਲਕਾ ਪੱਛਮੀ ਦੀ ਉੱਪ ਚੋਣ ਨੂੰ ਲੈ ਕੇ ਲੋਕਾਂ ਨਾਲ ਲੋਕ ਲਭਾਉਣੇ ਵਾਅਦੇ ਤਾਂ ਕਰ ਰਹੀ ਹੈ ਪਰ ਉੱਪ ਲਈ ਚੋਣ ਕਮਿਸ਼ਨ ਵੱਲੋਂ ਤਾਰੀਖ ਨੂੰ ਲੈਕੇ ਜਾਰੀ ਕੀਤੇ ਜਾਣ ਵਾਲੇ ਨੌਟੀਫਿਕੇਸ਼ਨ ਤੋਂ ਪਹਿਲਾ ਪਹਿਲਾ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰ ਸਕੇਗੀ ਜਾਂ ਨਹੀਂ ? ਇਹ ਇੱਕ ਵੱਡਾ ਸਵਾਲ ਹੈ। ਉਨ੍ਹਾ ਕਿਹਾ ਕਿ ਜੇਕਰ ਇਸ ਵਾਰ ਵੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸ਼ਫਲ ਰਹਿੰਦੀ ਹੈ ਤਾਂ ਲੋਕ ਉੱਪ ਚੋਣ ਵਿੱਚ ਅਪਣੀ ਵੋਟ ਦੀ ਤਾਕਤ ਨਾਲ ‘ਆਪ’ ਦੀ ਸਰਕਾਰ ਦੇ ਉਮੀਦਵਾਰ ਦਾ ਬੋਰੀਆਂ ਬਿਸਤਰਾ ਗੋਲ ਕਰਨ ਵਿੱਚ ਦੇਰ ਨਹੀਂ ਲਗਾਏਗੀ। ਉਨ੍ਹਾ ਇਹ ਵੀ ਕਿਹਾ ਕਿ ਸੂਬਾ ਸਰਕਾਰ ਦੇ ਬੀਤੇ ਸਾਡੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ‘ਚ ਲਾਅ ਐਂਡ ਆਡਰ ਦੀ ਸਥਿੱਤੀ ਵਿੱਚ ਵੱਡਾ ਨਿਘਾਰ ਆਇਆ ਹੈ। ਭਰੇ ਬਾਜਾਰ, ਸ਼ਰੇਆਮ ਲੁੱਟ, ਖੋਹ, ਡਿਕੈਤੀ ਅਤੇ ਮਡਰ ਦੀਆਂ ਵਾਰਦਾਤਾਂ ਆਏ ਦਿਨ ਨਵੇਂ ਆਂਕੜੇ ਪਰ ਕਰ ਰਹੀਆਂ ਹਨ। ਨਸ਼ਿਆਂ ਦੀ ਮਾਰ ਹੇਠ ਆਏ ਨੌਜਵਾਨਾਂ ਦੀ ਮੌਤ ਕਾਰਨ ਮਾਵਾਂ ਦੀਆਂ ਅੱਖਾਂ ਵਿੱਚੋਂ ਨਿਕਲਦੇ ਅੱਥਰੂ ਰੁਕਣ ਦਾ ਨਾਂ ਨਹੀਂ ਲੈ ਰਹੇ। ਸਾਰਾਬ ਤੇ ਰੇਤ ਮਾਫੀਆਂ ਸਰਕਾਰ ਦੇ ਇਸ਼ਾਰਿਆਂ ਤੇ ਕਾਰੋਬਾਰ ਦੀ ਖੇਡ, ਖੇਡ ਰਹੇ ਹਨ।
