ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸ ਨੂੰ ਕੀਤਾ ਰਵਾਨਾ.
ਜੱਥੇ: ਨਿਮਾਣਾ ਨੇ ਸ੍ਰ.ਅਹੂਜਾ ਵਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਦੀ ਕੀਤੀ ਸ਼ਲਾਘਾ
ਲੁਧਿਆਣਾ 15 ਮਈ (ਰਾਕੇਸ਼ ਅਰੋੜਾ) ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਸਦਕਾ, ਅਤੇ ਮਾਤਾ ਵਿਪਨਪ੍ਰੀਤ ਕੌਰ ਦੀ ਅਸੀਸਾ ਸਦਕਾ ਚੁਪਹਿਰਾ ਪਰਿਵਾਰ ਅਤੇ ਸਿੱਖ ਨੌਜਵਾਨ ਸੇਵਾ ਸੋਸਾਇਟੀ ਵੱਲੋ ਨਿਸ਼ਕਾਮ ਬੱਸ ਯਾਤਰਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿਖੇ ਸੰਗਤਾਂ ਲੁੱਧਿਆਣੇ ਤੌ ਦਰਸ਼ਨ ਕਰਨ ਵਾਸਤੇ ਰਵਾਨਾ ਹੋਈ l ਇਸ ਸਮੇਂ ਰਵਾਨਗੀ ਵੇਲੇ ਅਰਦਾਸ ਭਾਈ ਹਰਦੀਪ ਸਿੰਘ ਜੀ ਨੇ ਕੀਤੀ l ਇਸ ਮੌਕੇਂ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ) ਅਤੇ ਕੋਮੀ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਿੱਖ ਨੌਜਵਾਨ ਸੇਵਾ ਸੁਸਾਇਟੀ ਦੇ ਪ੍ਰਧਾਨ ਸ੍ਰ ਮਨਿੰਦਰ ਸਿੰਘ ਅਹੂਜਾ ਦੀ ਅਗਵਾਈ ਹੇਠ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਬੱਸ ਨੂੰ ਸਲੇਮ ਟਾਬਰੀ ਤੋਂ ਰਵਾਨਾ ਕਰਨ ਸਮੇਂ ਕਿਹਾ ਕਿ ਸ੍ਰ. ਮਨਿੰਦਰ ਸਿੰਘ ਅਹੂਜਾ ਅਤੇ ਚੁਪਹਿਰਾ ਪਰੀਵਾਰ ਵਲੋਂ ਕੀਤੇ ਜਾ ਰਹੇ ਨਿਸ਼ਕਾਮ ਸਮਾਜਿਕ ਉਪਰਾਲੇ ਅਤੇ ਧਾਰਮਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰ.ਅਹੂਜਾ ਅਤੇ ਸਾਥੀਆਂ ਵਲੋਂ ਪਿਛਲੇ ਲੰਬੇ ਅਰਸੇ ਤੋਂ ਮਨੁੱਖਤਾ ਦੇ ਭਲੇ ਲਈ ਗੁਰਦੁਆਰਾ ਸਾਹਿਬ ਅਤੇ ਘਰ ਘਰ ਜਾਕੇ ਚੁਪਹਿਰਾ ਤੇ ਨਾਮ-ਸਿਮਰਨ ਅਭਿਆਸ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜ ਰਹੇ ਹਨ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਵਾਕੇ, ਗੁਰ ਇਤਿਹਾਸ ਤੋਂ ਜਾਣੂ ਕਰਵਾਕੇ ਸੰਗਤਾਂ ਦਾ ਤੇ ਆਪਣਾ ਜੀਵਨ ਸਫਲ ਕਰ ਰਹੇ ਹਨ। ਇਸ ਸਮੇਂ ਗੁਰਦੁਆਰਾ ਗੁਰੂ ਸਾਗਰ ਸਲੇਮ ਟਾਬਰੀ ਲੁਧਿਆਣਾ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਬਿੱਟੂ ਜੀ ਵਿਸ਼ੇਸ਼ ਤੌਰ ਤੇ ਪੁੱਜੇ l ਇਸ ਮੋਕੇ ਤਰਲੋਚਨ ਸਿੰਘ ਮਨੋਚਾ,ਗੁਰਮੀਤ ਸਿੰਘ ਰੋਮੀ, ਭਗਤਪ੍ਰੀਤ ਸਿੰਘ,ਜਤਿੰਦਰ ਸਿੰਘ ਸਭਰਵਾਲ,ਅਮਰਜੀਤ ਸਿੰਘ, ਗੁਰਮੀਤ ਸਿੰਘ ਖ਼ਾਲਸਾ,ਕਮਲਜੀਤ ਕੌਰ, ਭੁਪਿੰਦਰ ਕੌਰ,ਹਰਪ੍ਰੀਤ ਕੌਰ,ਜਸਪ੍ਰੀਤ ਕੌਰ,ਅਮਨਦੀਪ ਕੌਰ,ਦਵਿੰਦਰ ਕੌਰ,ਬਲਜੀਤ ਕੌਰ, ਜਸਜੀਤ ਕੌਰ ਆਦਿ ਹਾਜ਼ਰ ਸਨ l
