ਗਿਆਨੀ ਪਿੰਦਰਪਾਲ ਸਿੰਘ ਵਲੋਂ ਹੁਕਮਨਾਮੇ ਦੀ ਕਥਾ 17 ਮਈ ਨੂੰ.

ਲੁਧਿਆਣਾ 15 ਮਈ (ਪ੍ਰਿਤਪਾਲ ਸਿੰਘ ਪਾਲੀ ) ਪ੍ਰਸਿੱਧ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 17 ਤਰੀਕ ਸਵੇਰੇ ਪੌਣੇ 8 ਵਜੇ ਤੋਂ 8.30 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਕਥਾ ਵਿਚਾਰ ਸੰਗਤਾਂ ਨਾਲ ਸਾਂਝੀ ਕਰਨਗੇ। ਕਥਾ ਪੀਟੀਸੀ ਪੰਜਾਬੀ ਅਤੇ ਐਸਜੀਪੀਸੀ ਦੇ ਯੂਟੀਊਬ ਚੈਨਲ ਤੇ ਲਾਈਵ ਦਿਖਾਈ ਜਾਵੇਗੀ।